ਨੋਇਡਾ, 27 ਜਨਵਰੀ , ਦੇਸ਼ ਕਲਿੱਕ ਬਿਓਰੋ
ਨੋਇਡਾ ਦੇ ਸੈਕਟਰ-74 ਵਿੱਚ ਇੱਕ ਸੁਸਾਇਟੀ ਦੀ 15ਵੀਂ ਮੰਜ਼ਿਲ ਤੋਂ ਡਿੱਗ ਕੇ 27 ਸਾਲਾ ਮਹਿਲਾ ਵਕੀਲ ਦੀ ਮੌਤ ਹੋ ਗਈ|
ਇਹ ਘਟਨਾ ਵੀਰਵਾਰ ਨੂੰ ਸੁਪਰਟੇਕ ਕੇਪ ਟਾਊਨ ਸੋਸਾਇਟੀ 'ਚ ਵਾਪਰੀ। ਮ੍ਰਿਤਕਾ ਦੀ ਪਛਾਣ ਸੋਮਾ ਵਜੋਂ ਹੋਈ ਹੈ। ਵੀਰਵਾਰ ਰਾਤ ਕਰੀਬ ਅੱਧੀ ਰਾਤ ਨੂੰ ਮ੍ਰਿਤਕਾ ਆਪਣੇ ਪਰਿਵਾਰ ਸਮੇਤ ਟਾਵਰ ਦੀ ਬਾਲਕੋਨੀ 'ਚ ਖੜ੍ਹੀ ਆਪਣੇ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ ।ਘਟਨਾ ਦੇ ਸਮੇਂ ਮ੍ਰਿਤਕ ਦੇ ਪਿਤਾ, ਮਾਤਾ ਅਤੇ ਭੈਣ ਘਰ ਵਿੱਚ ਸਨ।
ਉਸ ਦੇ ਮਾਪਿਆਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾ ਕਾਫੀ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੋਬਾਈਲ ਫ਼ੋਨ ਦੀ ਸੀਡੀਆਰ ਦੀ ਜਾਂਚ ਕਰ ਰਹੀ ਹੈ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।