ਪਟਿਆਲਾ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਐਕਸਿਸ ਬੈਂਕ ਵੱਲੋਂ ਅੱਜ ਲੀਲਾ ਭਵਨ ਵਿਖੇ ਆਪਣੀ ਨਵੀਂ ਬਰਾਂਚ ਖੋਲੀ ਗਈ। ਜਿਸ ਦਾ ਉਦਘਾਟਨ ਬੈਂਕ ਦੇ ਰਿਜਨਲ ਹੈਡ ਸਤਾਰ ਅਲੀ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਮਪਾਨੀ, ਸਕੱਤਰ ਹਰਪ੍ਰੀਤ ਸੰਧੂ ਅਤੇ ਐਡੋਕੇਟ ਕੁੰਦਨ ਸਿੰਘ ਨਾਗਰਾ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸਤਾਰ ਅਲੀ ਨੇ ਕਿਹਾ ਕਿ ਪਟਿਆਲਾ ਵਿੱਚ ਉਨ੍ਹਾਂ ਦੀ ਇਹ ਛੇਵੀਂ ਬਰਾਂਚ ਹੈ।ਇਸ ਤੋ ਇਲਾਵਾ ਕਲੱਸਟਰ ਵਿੱਚ 20ਵੀਂ, ਪੂਰੇ ਪੰਜਾਬ ਵਿਚ 300 ਅਤੇ ਪੂਰੇ ਭਾਰਤ ਵਿਚ 5 ਹਜ਼ਾਰ ਦੇ ਕਰੀਬ ਬਰਾਂਚਾਂ ਹਨ।(MOREPIC1)
ਉਨ੍ਹਾਂ ਅੱਗੇ ਕਿਹਾ ਕਿ ਉਨਾਂ ਦੇ ਬੈਂਕ ਦਾ ਮੁੱਖ ਮਕਸਦ ਗ੍ਰਾਹਕਾਂ ਦੀ ਸੰਤੁਸ਼ਟੀ ਅਤੇ ਵਧੀਆ ਸਰਵਿਸ ਦੇਣਾ ਹੈ। ਇਸ ਮੌਕੇ ਇੰਜੀ.ਏ.ਪੀ ਗਰਗ, ਵਿਨੋਦ ਵਤਰਾਨਾ,ਇੰਜੀ. ਅਨਿਲ ਬਾਂਸਲ, ਇੰਜ.ਐਸ ਕੇ ਗੁਪਤਾ,ਇੰਜੀ. ਗੁਰਤੇਜ ਸਿੱਧੂ ਗੌਰਵ ਗਰਗ ਬਰਾਂਚ ਹੈਡ, ਬਲਵਿੰਦਰ ਸਿੰਘ ਸਰਕਲ ਹੈਡ, ਨਵਦੀਪ ਮਿਗਲਾਨੀ ਕਲੱਸਟਰ ਹੈਡ ਤੋਂ ਅਲਾਵਾ ਹੋਰ ਵੀ ਪਤਵੰਤੇ ਸੱਜਣ ਮੌਕੇ ਤੇ ਹਾਜਰ ਸਨ।