ਇੱਕ ਹਫਤੇ ਵਿਚ ਮੰਗਾਂ ਹੱਲ ਕਰਵਾਉਣ ਦਾ ਅਧਿਕਾਰੀਆਂ ਵਲੋਂ ਦਿੱਤਾ ਗਿਆ ਭਰੋਸਾ
ਲੌਂਗੋਵਾਲ ,24 ਜਨਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਰਜਿ:23 ਵੱਲੋਂ ਸਰਕਲ ਪਟਿਆਲਾ ਵਿਖੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਪਟਿਆਲਾ ਤੇ ਦਫ਼ਤਰ ਕਾਰਜਕਾਰੀ ਇੰਜਨੀਅਰ ਸ਼੍ਰੀ ਜੁਗਲ ਕਿਸ਼ੋਰ ਨਾਲ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ ।ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਵਲੋਂ ਸਰਹਿੰਦ ,ਬਸੀ ,ਰਾਜਪੁਰਾ,ਸਮਾਣਾ,ਪਾਤੜਾਂ ਪਟਿਆਲਾ ਆਦਿ ਸਟੇਸ਼ਨਾਂ ਤੇ ਕੰਮ ਕਰਦੇ ਆਊਟ ਸੋਰਸਿਸ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਕਿ ਵਰਕਰਾਂ ਨੂੰ ਕਿਰਤ ਕਾਨੂੰਨ ਅਨੁਸਾਰ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ।ਵਰਕਰਾਂ ਦਾ ਬਣਦਾ ਈ,ਪੀ,ਐਫ, ਫੰਡ ਕੰਪਨੀਆਂ ਠੇਕੇਦਾਰਾਂ ਸੁਸਾਇਟੀਆਂ ਵੱਲੋਂ ਕੱਟ ਲਿਆ ਜਾਂਦਾ ਹੈ ਪਰ ਵਰਕਰਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕਰਵਾਇਆ ਜਾਂਦਾ। ਜੀ,ਡੀ,ਸੀ,ਐਲ ਕੰਪਨੀ ਅਤੇ ਕੁੱਝ ਠੇਕੇਦਾਰਾਂ ਵਲੋਂ ਪਿਛਲੇ ਪੰਜ ਸਾਲਾਂ ਤੋਂ ਕੱਚੇ ਕਾਮਿਆਂ ਪੂਰੀ ਉਜਰਤ ਨਹੀਂ ਦਿੱਤੀ ਜਾ ਰਹੀ । ਜੋ ਪੰਜਾਬ ਸਰਕਾਰ ਵਲੋਂ ਕੱਚੇ ਵਰਕਰਾਂ ਦੀਆਂ ਉਜਰਤਾਂ ਵਿਚ 416 ਰੁਪਏ ਵਾਧਾ ਕੀਤਾ ਗਿਆ ਹੈ ਉਹ ਵਰਕਰਾਂ ਦੇਣਾ ਆਦਿ ਮੰਗਾਂ ਦਾ ਸ਼੍ਰੀ ਜੁਗਲ ਕਿਸ਼ੋਰ ਵਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਇਨਾਂ ਮੰਗਾਂ ਦਾ ਹੱਲ ਇੱਕ ਹਫ਼ਤੇ ਦੇ ਵਿਚ ਕਰ ਦਿੱਤਾ ਜਾਵੇਗਾ । ਜਥੇਬੰਦੀ ਦੇ ਆਗੂਆਂ ਨੇ ਕਿਹਾ ਕੰਪਨੀਆਂ ਜਾਂ ਠੇਕੇਦਾਰਾਂ ਵਲੋਂ ਸਾਡੇ ਕਾਮਿਆਂ ਨਾਲ ਕੀਤਾ ਜਾ ਰਿਹਾ ਧੱਕਾ ਕੀਤਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਪਰਡੈਂਟ ਅਸ਼ੀਸ ਕੁਮਾਰ ਪਟਿਆਲਾ ,ਚੇਅਰਮੈਨ ਗੁਰਜੰਟ ਸਿੰਘ ਧੂਰੀ, ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ,ਮੈਡਮ ਸ਼ਾਲੂ,ਕਰਨੈਲ ਸਿੰਘ ਸਰਹਿੰਦ ,ਸੋਨੂ ਪਟਿਆਲਾ,ਰਵੀ ਕੁਮਾਰ ਹਾਜ਼ਰ ਸਨ।