ਨਵੀਂ ਦਿੱਲੀ, 12 ਜਨਵਰੀ, ਦੇਸ਼ ਕਲਿਕ ਬਿਊਰੋ :
ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ ਦੇ ਦੂਜੇ ਦਿਨ ਆਪਣੀ ਆਫ ਰੋਡਰ SUV ਜਿਮਨੀ ਨੂੰ ਲਾਂਚ ਕਰ ਦਿੱਤਾ ਹੈ। ਜਿਮਨੀ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੌਜੂਦ ਹੈ। ਮਾਰੂਤੀ ਇਸ ਨੂੰ ਭਾਰਤ 'ਚ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਈਵੈਂਟਸ 'ਚ ਦਿਖਾ ਰਹੀ ਹੈ ਪਰ ਆਖਿਰਕਾਰ ਇਸਨੂੰ 2023 'ਚ ਲਾਂਚ ਕੀਤਾ ਗਿਆ ਹੈ। ਜਿਮਨੀ ਦਾ 4 ਵ੍ਹੀਲ ਡਰਾਈਵ ਅਤੇ 5 ਡੋਰ ਵਰਜ਼ਨ ਭਾਰਤ 'ਚ ਲਿਆਂਦਾ ਗਿਆ ਹੈ।ਮਾਰੂਤੀ ਦਾ ਕਹਿਣਾ ਹੈ ਕਿ ਜਿਮਨੀ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸੜਕਾਂ 'ਤੇ ਦਿਖਾਈ ਦੇਵੇਗੀ। ਇਸ ਦਾ ਮਤਲਬ ਹੈ ਕਿ ਕੰਪਨੀ ਨੇ SUV ਦੇ ਉਤਪਾਦਨ ਲਈ ਪੂਰੀ ਤਿਆਰੀ ਕਰ ਲਈ ਹੈ। ਇਹ ਆਫ ਰੋਡਰ ਕਾਰ 1.5 ਲੀਟਰ, 4 ਸਿਲੰਡਰ K-15-B ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੋਵੇਗੀ। ਇਹ 6,000 RPM 'ਤੇ 101 BHP ਪਾਵਰ ਅਤੇ 4,000 RPM 'ਤੇ 130 NM ਟਾਰਕ ਜਨਰੇਟ ਕਰੇਗਾ। ਕਾਰ ਨੂੰ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਮਿਲੇਗਾ।ਵੱਖ-ਵੱਖ ਫੀਚਰਸ ਦੀ ਗੱਲ ਕਰੀਏ ਤਾਂ ਮਾਰੂਤੀ ਨੇ ਅੱਜ ਵੀਰਵਾਰ ਨੂੰ ਲਾਂਚ ਹੋਈ SUV 'ਚ ਵਾਸ਼ਰ ਦੇ ਨਾਲ ਆਟੋ LED ਹੈੱਡਲੈਂਪਸ ਦਿੱਤੇ ਹਨ। ਨਾਲ ਹੀ, ਇਸ ਨੂੰ ਅਤਿ ਆਧੁਨਿਕ ਮਨੋਰੰਜਨ ਪ੍ਰਣਾਲੀ ਮਿਲੇਗੀ। ਕੰਪਨੀ ਨੇ ਸ਼ੁਰੂਆਤ 'ਚ ਜਿਮਨੀ ਨੂੰ ਸੱਤ ਰੰਗਾਂ 'ਚ ਲਾਂਚ ਕੀਤਾ ਹੈ।