ਡਿਲੀਵਰੀ ਬੁਆਏ ਨੂੰ ਕਾਰ ਨੇ ਟੱਕਰ ਮਾਰ ਕੇ 500 ਮੀਟਰ ਤੱਕ ਘਸੀਟਿਆ, ਮੌਤ
ਨੋਇਡਾ,5 ਜਨਵਰੀ,ਦੇਸ਼ ਕਲਿਕ ਬਿਊਰੋ:
ਦਿੱਲੀ ਦੇ ਕਾਂਝਵਲਾ ਵਰਗਾ ਹੀ ਇੱਕ ਮਾਮਲਾ ਯੂਪੀ ਦੇ ਨੋਇਡਾ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਡਿਲੀਵਰੀ ਬੁਆਏ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ 500 ਮੀਟਰ ਤੱਕ ਘਸੀਟਿਆ। ਹਾਦਸੇ ਵਿੱਚ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਇਹ ਘਟਨਾ 31 ਦਸੰਬਰ ਦੀ ਰਾਤ ਦੀ ਹੈ, ਜਦੋਂ ਕੁਸ਼ਲ ਫੂਡ ਡਿਲੀਵਰੀ ਬੁਆਏ ਨੋਇਡਾ ਦੇ ਸੈਕਟਰ 14 ਸਥਿਤ ਫਲਾਈਓਵਰ ਕੋਲ ਖੜ੍ਹਾ ਸੀ। ਫਿਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।ਕਾਰ ਚਾਲਕ ਕੁਝ ਦੂਰ ਜਾ ਕੇ ਮੰਦਰ ਨੇੜੇ ਜਾ ਕੇ ਰੁਕ ਗਿਆ। ਉਸ ਨੇ ਕੁਸ਼ਲ ਦੀ ਲਾਸ਼ ਨੂੰ ਕਾਰ 'ਚ ਫਸਿਆ ਦੇਖਿਆ। ਇਸ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਫ਼ਰਾਰ ਹੋ ਗਿਆ। ਕੁਸ਼ਲ ਦੇ ਭਰਾ ਨੇ ਕਰੀਬ 1 ਵਜੇ ਉਸ ਨੂੰ ਫੋਨ ਕੀਤਾ। ਫਿਰ ਉੱਥੋਂ ਲੰਘ ਰਹੇ ਯਾਤਰੀ ਨੇ ਫੋਨ ਰਿਸੀਵ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।