ਨਵੀਂ ਦਿੱਲੀ,2 ਜਨਵਰੀ,ਦੇਸ਼ ਕਲਿਕ ਬਿਊਰੋ:
ਦਿੱਲੀ ਦੇ ਕਾਂਝਵਾਲਾ ਇਲਾਕੇ ਵਿੱਚ ਕਾਰ ਸਵਾਰ ਕੁਝ ਨੌਜਵਾਨਾਂ ਨੇ ਇੱਕ ਮੁਟਿਆਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਲੈ ਕੇ ਭੱਜਣ ਲੱਗੇ। ਲੜਕੀ ਕਾਰ ਦੇ ਹੇਠਾਂ ਫਸ ਗਈ ਅਤੇ ਕਰੀਬ 4 ਕਿਲੋਮੀਟਰ ਤੱਕ ਸੜਕ 'ਤੇ ਘਿਸਰਦੀ ਰਹੀ। ਇੱਥੋਂ ਤੱਕ ਕਿ ਉਸ ਦੇ ਕੱਪੜੇ ਵੀ ਫਟ ਗਏ ਸਨ। ਖੂਨ ਨਾਲ ਲੱਥਪੱਥ ਲੜਕੀ ਦੀ ਸੜਕ 'ਤੇ ਹੀ ਮੌਤ ਹੋ ਗਈ।ਬਾਹਰੀ ਦਿੱਲੀ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 3 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਂਝਵਾਲਾ ਖੇਤਰ ਵਿੱਚ ਇੱਕ ਲੜਕੀ ਸੜਕ ਦੇ ਕਿਨਾਰੇ ਨਗਨ ਹਾਲਤ ਵਿੱਚ ਪਈ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਥੇ ਲੜਕੀ ਦੀ ਲਾਸ਼ ਪਈ ਮਿਲੀ। ਪੁਲੀਸ ਨੇ ਇਸ ਮਾਮਲੇ ਵਿੱਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰ ਵੀ ਜ਼ਬਤ ਕਰ ਲਈ ਗਈ ਹੈ।