ਨਵੀਂ ਦਿੱਲੀ, 1 ਜਨਵਰੀ, ਦੇਸ਼ ਕਲਿਕ ਬਿਊਰੋ:
ਨਵੇਂ ਸਾਲ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਮਹਿੰਗਾਈ ਦਾ ਤੋਹਫ਼ਾ ਮਿਲਿਆ ਹੈ। ਤੇਲ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਦੀਆਂ ਕੀਮਤਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈ। ਹਾਲਾਂਕਿ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਹੁਣ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1769 ਰੁਪਏ ਹੋ ਗਈ ਹੈ। ਜਦਕਿ ਕੋਲਕਾਤਾ 'ਚ ਇਹ ਸਿਲੰਡਰ 1870 ਰੁਪਏ 'ਚ ਮਿਲੇਗਾ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਇਸ ਦੀ ਕੀਮਤ 1721 ਰੁਪਏ ਹੈ ਅਤੇ ਚੇਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1917 ਰੁਪਏ ਹੈ।ਇਸ ਤੋਂ ਪਹਿਲਾਂ 1 ਦਸੰਬਰ ਨੂੰ ਘਰੇਲੂ ਗੈਸ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। 19 ਕਿਲੋ ਦਾ ਵਪਾਰਕ ਗੈਸ ਸਿਲੰਡਰ ਅਤੇ 14.2 ਕਿਲੋ ਦਾ ਘਰੇਲੂ ਗੈਸ ਸਿਲੰਡਰ ਹੁੰਦਾ ਹੈ।