ਨਵੀਂ ਦਿੱਲੀ, 26 ਦਸੰਬਰ, ਦੇਸ਼ ਕਲਿੱਕ ਬਿਓਰੋ :
ਨਵਾਂ ਸਾਲ ਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਅੱਜ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿੱਚ ਕੀਤਾ ਗਿਆ ਵਾਧਾ ਕੱਲ੍ਹ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਮਦਰ ਡੇਅਰੀ ਦਾ ਦੁੱਧ 2 ਰੁਪਏ ਮਹਿੰਗਾ ਹੋ ਜਾਵੇਗਾ। ਮਦਰ ਡੇਅਰੀ ਨੇ ਕਿਹਾ ਕਿ ਗਾਂ ਦੇ ਦੁੱਧ ਅਤੇ ਟੋਕਨ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ।
ਮਦਰ ਡੇਅਰੀ ਨੇ ਵਾਧਾ ਦਾ ਹਵਾਲਾ ਦਿੰਦੇ ਹੋਏ ਦਿੱਲੀ ਐਨਸੀਆਰ ਦੇ ਬਾਜ਼ਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਦਰ ਡੇਅਰੀ ਦਿੱਲੀ ਐਨਸੀਆਰ ਵਿੱਚ ਮਦਰ ਡੇਅਰੀ ਪ੍ਰਤੀ ਦਿਨ 30 ਲੱਖ ਲੀਟਰ ਤੋਂ ਜ਼ਿਆਦਾ ਦੁੱਧ ਸਪਲਾਈ ਕਰਦਾ ਹੈ।
ਮਦਰ ਡੇਅਰੀ ਨੇ ਫੁਲ ਕਰੀਮ ਦੁੱਧ ਦੀ ਕੀਮਤ ਵਿੱਚ 2 ਰੁਪਏ ਵਧਾਕੇ 66 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ, ਜਦੋਂ ਕਿ ਟੋਂਡ ਦੁੱਧ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 53 ਰੁਪਏ ਕਰ ਦਿੱਤਾ, ਡਬਲ ਟੋਂਡ ਦੁੱਧ ਕੀਮਤ 45 ਤੋਂ ਵਧਾ ਕੇ 47 ਰੁਪਏ ਕਰ ਦਿੱਤਾ ਗਿਆ ਹੈ। ਮਦਰ ਡੇਅਰੀ ਨੇ ਗਾਂ ਦੇ ਦੁੱਧ ਅਤੇ ਟੋਕਨ ਦੁੱਧ ਦੀਆਂ ਕੀਮਤਾਂ ਨਹੀਂ ਵਧਾਈ ਹੈ।