ਹਰਪਾਲ ਚੀਮਾ ਦੀ ਰਿਹਾਇਸ਼ ਅੱਗੇ ਸਾਰੀ ਰਾਤ ਜਗਰਾਤਾ ਕਰਕੇ ਸਵੇਰੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਹਾਇਸ਼ ਅੱਗੇ ਧਰਨਾ ਕੀਤਾ ਸਮਾਪਤ
ਸੰਗਰੂਰ 18 ਦਸੰਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੱਚੇ ਕਾਮਿਆਂ ਵਲੋਂ ਬੀਤੀ ਰਾਤ ਜਾਗੋ ਮਾਰਚ ਕੱਢਕੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਠੇਕਾ ਕਾਮੇ ਕੜਾਕੇ ਦੀ ਠੰਡ ਵਿਚ ਵੀ ਸਾਰੀ ਰਾਤ ਡਟੇ ਰਹੇ ਉਨਾਂ ਵਲੋਂ ਚੀਮਾ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ । ਦਿਨ ਚੜ੍ਦੇ ਸਾਰ ਹੀ ਠੇਕਾ ਕਾਮਿਆਂ ਵਲੋਂ ਸ਼ਹਿਰ ਵਿਚ ਪ੍ਰਭਾਤ ਫੇਰੀ ਦੇ ਰੂਪ ਵਿਚ ਮਾਰਚ ਕੱਢਿਆ ਗਿਆ ਜਿਸ ਵਿਚ ਕੋਈ ਸ਼ਬਦ ਕੀਰਤਨ ਨਹੀਂ ਸਗੋਂ ਰੋਹ ਵਿਚ ਆਏ ਠੇਕਾ ਮੁਲਾਜ਼ਮ ਨੇ ਮੁੱਖ ਮੰਤਰੀ ਪੰਜਾਬ ਅਤੇ ਉਨਾਂ ਦੇ ਮੰਤਰੀਆਂ ਦੇ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਨਾਲ ਨਾਲ ਬੁਲਾਰਿਆਂ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਅਸੀਂ ਪੰਜਾਬ ਦੇ ਥਰਮਲ,ਸੈਨੀਟੇਸ਼ਨ ਵਿਭਾਗ ,ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਪਾਵਰਕਾਂਮ, ਦਫ਼ਤਰੀ ਕਾਮੇ ,,ਵੇਰਕਾ , ਲੋਕ ਨਿਰਮਾਣ ਵਿਭਾਗ ,ਸਿਹਤ ਵਿਭਾਗ ਆਦਿ ਵਿਭਾਗਾਂ ਵਿਚ ਪਿਛਲੇ ਲੰਮੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ ਸੇ ਕੰਮ ਕਰਦੇ ਆ ਰਹੇ ਹਾਂ ਜਿਸ ਵਿਚ ਸਾਡੀ ਆਊਟਸੋਰਸਿਸ ਠੇਕਾਦਾਰਾਂ , ਕੰਪਨੀਆਂ , ਸੁਸਾਇਟੀਆਂ ,ਇੰਨਲਿਸਟਮੈਟ ਰਾਹੀ ਵੱਡੀ ਲੁੱਟ ਕੀਤੀ ਜਾ ਰਹੀ ਹੈ । ਉਨਾਂ ਕਿਹਾ ਇਹ ਫਰਜੀ ਲੋਟੂ ਟੋਲੇ ਨੂੰ ਬਾਹਰ ਕਰਕੇ ਸਾਨੂੰ ਸਿੱਧਾ ਵਿਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ । ਮਾਰਚ ਕਰਦੇ ਹੋਏ ਠੇਕਾ ਕਾਮੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਅੱਗੇ ਪੁੱਜੇ ਜਿਥੇ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ ,ਰਾਜੇਸ਼ ਕੁਮਾਰ , ਜੀਤ ਸਿੰਘ ਬਠੋਈ , ਸੰਦੀਪ ਸਿੰਘ ਵੇਰਕਾ ਅਤੇ ਸਤਿਗੁਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਤੋਂ ਵਾਰ ਵਾਰ ਭੱਜ ਰਿਹਾ ਹੈ ਉਨਾਂ ਕਿਹਾ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਸਾਨੂੰ ਆਪਣੇ ਹੱਥ ਲਿਖਤ ਪੱਤਰ ਰਾਹੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਭਰੋਸਾ ਦਿਵਾਕੇ ਧਰਨੇ ਚੁਕਵਾਇਆ ਜਾਂਦਾ ਹੈ ਪਰ ਅਸੀਂ ਵਿਸ਼ਵਾਸ ਕਰਕੇ ਚਲੇ ਜਾਂਦੇ ਹਾਂ ਉਨਾ ਕਿਹਾ ਜੇਕਰ ਹੁਣ 21 ਦਸੰਬਰ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਹੀਂ ਕਰਵਾਈ ਜਾਂਦੀ ਤਾਂ ਉਸ ਤੋਂ ਬਾਅਦ ਹੀ ਮੋਰਚੇ ਵਲੋ ਚੰਡੀਗੜ੍ਹ ਵਿਖੇ ਕੋਈ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਮੋਰਚੇ ਵਲੋਂ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ । ਇਸ ਮੌਕੇ ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ ,ਨਿਰਮਲ ਸਿੰਘ ਲਹਿਰਾ,ਨਰਿੰਦਰ ਸਿੰਘ ਪਟਿਆਲਾ ,ਅਸ਼ਵਨੀ ਕੁਮਾਰ ,ਹਰਬੰਸ ਸਿੰਘ ਧੂਰੀ ,ਗੋਗੀ ਸਿੰਘ ,ਮਦਨ ਸਿੰਘ ਸੰਗਰੂਰ ,ਦਰਸ਼ਨ ਸਿੰਘ ਲੌਂਗੋਵਾਲ,ਗੁਬਿੰਦਰ ਸਿੰਘ ਪੰਜੋਲੀ,,ਬਲਵੰਤ ਸਿੰਘ ਲੌਂਗੋਵਾਲ ਆਦਿ ਮੌਜੂਦ ਸਨ।