ਨਵੀਂ ਦਿੱਲੀ, 11 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਨੈਸ਼ਨਲ ਬੈਂਕ ਦੇ ਜਿਨ੍ਹਾਂ ਗ੍ਰਾਹਕਾਂ ਨੇ ਹੁਣ ਤੱਕ ਆਪਣਾ KYC (know your customer) ਅਪਡੇਟ ਨਹੀਂ ਕਰਵਾਇਆ ਹੈ, ਉਨ੍ਹਾਂ ਕੋਲ ਹੁਣ ਸਿਰਫ ਕੱਲ ਤੱਕ ਦਾ ਸਮਾਂ ਹੈ। ਜਿਨ੍ਹਾਂ ਗ੍ਰਾਹਕਾਂ ਦਾ 12 ਦਸੰਬਰ 2022 ਸੋਮਵਾਰ ਤੱਕ ਅਪਡੇਟ ਨਹੀਂ ਹੋਵੇਗਾ ਊਨ੍ਹਾਂ ਨੂੰ ਆਪਣੇ ਖਾਤੇ ਵਿਚੋਂ ਲੈਣ ਦੇਣ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪੰਜਾਬ ਨੈਸ਼ਨਲ ਨੇ ਸਾਫ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਕੇਵਾਈਸੀ ਅਪਡੇਟ ਨਾ ਕਰਾਉਣ ਵਾਲੇ ਗ੍ਰਾਹਕ ਆਪਣੇ ਖਾਤਿਆਂ ਵਿਚੋਂ ਪੈਸੇ ਨਹੀਂ ਕੱਢਵਾ ਸਕਣਗੇ। ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਰਿਜਰਵ ਬੈਂਕ (ਆਰਬੀਆਈ) ਦੇ ਨਿਯਮਾਂ ਮੁਤਾਬਕ ਗ੍ਰਾਹਕ 12 ਦਸੰਬਰ 2022 ਤੋਂ ਪਹਿਲਾਂ ਕੇਵਾਈਸੀ ਅਪਡੇਟ ਕਰਵਾ ਲੈਣ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਪ੍ਰੈਸ ਰਿਲੀਜ਼ ਵਿਚ ਕਿਹਾ ਸੀ ਕਿ ਜਿਨ੍ਹਾਂ ਗ੍ਰਾਹਕਾਂ ਨੇ ਕੇਵਾਈਸੀ ਅਪਡੇਟ ਨਹੀਂ ਕਰਵਾਈ, ਉਨ੍ਹਾਂ ਦੇ ਰਜਿਸਟਰਡ ਐਡਰੇਸ਼ ਉਤੇ ਦੋ ਨੋਟਿਸ ਅਤੇ ਰਜਿਸਟਰਡ ਮੋਬਾਇਲ ਨੰਬਰ ਉਤੇ ਐਸਐਮਐਸ ਰਾਹੀਂ ਸੂਚਨਾ ਭੇਜ ਦਿੱਤੀ ਗਈ ਹੈ। ਬੈਂਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਵੀ ਇਸ ਸਬੰਧੀ ਨੋਟੀਫਿਕੇਸ਼ਨ ਸ਼ਾਂਝਾ ਕੀਤਾ ਸੀ।