ਨਵੀਂ ਦਿੱਲੀ: 7 ਦਸੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ MCD ਚੋਣਾ ਵਿੱਚ ਹੁਣ ਤੱਕ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਮੇਅਰ ਬਣਾਉਣ ਦੀ ਪੁਜ਼ੀਸ਼ਨ ਵਿੱਚ ਆ ਗਈ ਲਗਦੀ ਹੈ। ਹੁਣ ਤੱਕ ਦੇ ਚੋਣ ਰੁਝਾਣਾਂ ਵਿੱਚ ਆਮ ਆਦਮੀ ਪਾਰਟੀ 144 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ 99 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਸਭ ਤੌਂ ਮਾੜੀ ਹਾਲਤ ਕਾਂਗਰਸ ਪਾਰਟੀ ਦੀ ਦਿਖਾਈ ਦੇ ਰਹੀ ਹੈ ਜੋ ਸਿਰਫ 6 ਸੀਟਾਂ ‘ਤੇ ਅੱਗੇ ਜਾ ਰਹੀ ਹੈ।