ਨਵੀਂ ਦਿੱਲੀ,27 ਨਵੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ, ਜੋ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ, ਦੇ ਜੇਲ੍ਹ ਵਿਚਲੇ ਸੈੱਲ ਦਾ ਇੱਕ ਹੋਰ ਵੀਡੀਓ ਅੱਜ ਐਤਵਾਰ ਨੂੰ ਵਾਇਰਲ ਹੋਇਆ। ਵੀਡੀਓ 'ਚ ਜੇਲ ਕਰਮਚਾਰੀ ਸਤੇਂਦਰ ਜੈਨ ਦੇ ਕਮਰੇ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਤਿਹਾੜ ਜੇਲ੍ਹ ਦੇ ਮੁਅੱਤਲ ਸੁਪਰਡੈਂਟ ਸਤੇਂਦਰ ਜੈਨ ਨੂੰ ਮਿਲਣ ਆਏ ਸਨ। ਇਸ ਤੋਂ ਬਾਅਦ ਭਾਜਪਾ ਆਮ ਆਦਮੀ ਪਾਰਟੀ 'ਤੇ ਹਮਲਾਵਰ ਹੋ ਗਈ।ਭਾਜਪਾ ਨੇਤਾ ਹਰੀਸ਼ ਖੁਰਾਨਾ ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ‘ਕੇਜਰੀਵਾਲ ਕੇ ਲਾਟ ਸਾਹਬ ਕੇ ਠਾਠ। ਜੇਲ੍ਹ ਵਿੱਚ 10 ਮੁਲਾਜ਼ਮ ਉਸ ਦੀ ਸੇਵਾ ਕਰਦੇ ਹਨ।ਵੀਡੀਓ ਵਿੱਚ ਜੇਲ੍ਹ ਦੀ ਕੋਠੜੀ ਦਿਖਾਈ ਦੇ ਰਹੀ ਹੈ। ਇਸ ਵਿੱਚ ਕੁਝ ਮੁਲਾਜ਼ਮ ਬਿਸਤਰਿਆਂ ਦੀ ਸਫ਼ਾਈ ਕਰਦੇ ਅਤੇ ਸੰਭਾਲਦੇ ਨਜ਼ਰ ਆ ਰਹੇ ਹਨ। ਇਹ 2 ਮਿੰਟ ਦਾ ਵੀਡੀਓ 1 ਅਕਤੂਬਰ 2022 ਦਾ ਦੱਸਿਆ ਜਾ ਰਿਹਾ ਹੈ।