ਨਵੀਂ ਦਿੱਲੀ: 24 ਨਬੰਵਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦਿੱਲੀ ਦੇ ਸੂਬਾ ਸਕੱਤਰ ਸੰਦੀਪ ਭਾਰਦਵਾਜ ਵੀਰਵਾਰ ਨੂੰ ਉਨ੍ਹਾਂ ਦੇ ਘਰ ਮ੍ਰਿਤਕ ਪਾਏ ਗਏ।
ਖਬਰਾਂ ਮੁਤਾਬਕ ਦਿੱਲੀ ਪੁਲਸ ਨੂੰ ਸ਼ਾਮ 4.40 ਵਜੇ ਕੁਕਰੇਜਾ ਹਸਪਤਾਲ, ਰਾਜੌਰੀ ਗਾਰਡਨ ਤੋਂ ਫੋਨ ਆਇਆ ਕਿ ਰਾਜੌਰੀ ਗਾਰਡਨ ਦੇ ਰਹਿਣ ਵਾਲੇ ਸੰਦੀਪ ਭਾਰਦਵਾਜ ਨੂੰ ਹਸਪਤਾਲ ਲਿਆਂਦਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸਕੱਤਰ ਹੋਣ ਤੋਂ ਇਲਾਵਾ ਭਾਰਦਵਾਜ ਦਾ ਮਾਰਬਲ ਦਾ ਕਾਰੋਬਾਰ ਵੀ ਹੈ। ਭਾਰਦਵਾਜ ਦਾ ਤਲਾਕ ਹੋ ਗਿਆ ਸੀ ।
ਪੁਲਿਸ ਨੇ ਸੀਆਰਪੀਸੀ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ 'ਆਪ' ਆਗੂ ਵੱਲੋਂ ਇਹ ਕਦਮ ਚੁੱਕਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।