ਨਵੀਂ ਦਿੱਲੀ,23 ਨਵੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦਾ ਜੇਲ੍ਹ ਵਿਚਲਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਵੀਡੀਓ 'ਚ ਉਹ ਖਾਣਾ ਖਾਂਦੇ ਨਜ਼ਰ ਆ ਰਹੇ ਹਨ ਅਤੇ ਕੋਈ ਹੋਰ ਉਸ ਨੂੰ ਖਾਣਾ ਪਰੋਸ ਰਿਹਾ ਹੈ।ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਭਾਜਪਾ ਨੇ ਇੱਕ ਵਾਰ ਫਿਰ ਦਿੱਲੀ ਸਰਕਾਰ 'ਤੇ ਹਮਲਾ ਬੋਲਿਆ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ, ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ਹਿਜ਼ਾਦ ਜੈ ਹਿੰਦ ਨੇ ਕਿਹਾ ਕਿ “ਮੀਡੀਆ ਤੋਂ ਇੱਕ ਹੋਰ ਵੀਡੀਓ ਮਿਲੀ ਹੈ। ਬਲਾਤਕਾਰੀ ਤੋਂ ਮਸਾਜ ਕਰਵਾਉਣ ਅਤੇ ਉਸਨੂੰ ਫਿਜ਼ੀਓ ਥੈਰੇਪਿਸਟ ਦੱਸਣ ਤੋਂ ਬਾਅਦ, ਸਤੇਂਦਰ ਜੈਨ ਨੂੰ ਇੱਕ ਲਜ਼ੀਜ਼ ਭੋਜਨ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਸਟਾਫ ਉਨ੍ਹਾਂ ਨੂੰ ਖਾਣਾ ਪਰੋਸ ਰਿਹਾ ਹੈ ਜਿਵੇਂ ਉਹ ਕਿਸੇ ਰਿਜ਼ੋਰਟ ਵਿੱਚ ਛੁੱਟੀਆਂ ਮਨਾ ਰਹੇ ਹੋਣ।ਉਨ੍ਹਾਂ ਅੱਗੇ ਕਿਹਾ ਕਿ "ਕੇਜਰੀਵਾਲ ਜੀ ਨੇ ਇਹ ਯਕੀਨੀ ਬਣਾਇਆ ਹੈ ਕਿ ਹਵਾਲਾਬਾਜ਼ ਨੂੰ ਵੀਆਈਪੀ ਮਜ਼ਾ ਮਿਲੇ, ਸਜ਼ਾ ਨਹੀਂ।"