ਨਵੀਂ ਦਿੱਲੀ: 19 ਨਵੰਬਰ, ਦੇਸ਼ ਕਲਿੱਕ ਬਿਓਰੋ
ਤਿਹਾੜ ਜੇਲ੍ ‘ਚੋਂ ਸਤਿੰਦਰ ਜੈਨ ਦੀ ਵੀਡੀਓ ਵਾਇਰਲ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਨੇ ਸਤਿੰਦਰ ਜੈਨ ਨੂੰ ਸ਼ਾਜਿਸ ਕਰਕੇ 6 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਬਿਮਾਰ ਵਿਅਕਤੀ ਦੀ ਭਾਜਪਾ ਨੇ ਵੀਡੀਓ ਜਾਰੀ ਕਰਕੇ ਘਟੀਆ ਹਰਕਤ ਕੀਤੀ ਹੈ। ਸਿਸੋਦੀਆ ਨੇ ਕਿਹਾ ਕਿ ਜੇਲ੍ਹ 'ਚ ਡਿੱਗਣ ਨਾਲ ਸਤੇਂਦਰ ਜੈਨ ਨੂੰ ਸੱਟ ਲੱਗੀ ਸੀ ਤੇ ਅਪ੍ਰੇਸ਼ਨ ਤੋਂ ਬਾਅਦ ਡਾਕਟਰ ਦੇ ਕਹਿਣ ‘ਤੇ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਹੈ ਪਰ ਇਸ ਦੀ ਵੀਡੀਓ ਬਣਾ ਕੇ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।