ਮੋਹਾਲੀ: 30 ਅਕਤੂਬਰ, ਦੇਸ਼ ਕਲਿੱਕ ਬਿਓਰੋ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਮਾਝਾ ਅਤੇ ਬਾਰਡਰ ਜੋਨ ਦੀ ਹੰਗਾਮੀ ਈ-ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਪੇਂਡੂ ਭੱਤੇ, ਬਾਰਡਰ ਭੱਤੇ ਅਤੇ ਡੀ.ਏ ਦੇ ਏਰੀਅਰ ਦੇ ਮੁੱਦੇ ਉਤੇ ਹੋਈ। ਇਸ ਵਿੱਚ ਬਲਰਾਜ ਸਿੰਘ ਬਾਜਵਾ ਗੁਰਦਾਸਪੁਰ, ਕੋਸ਼ਲ ਸ਼ਰਮਾ ਪਠਾਨਕੋਟ, ਤਜਿੰਦਰਜੀਤ ਸਿੰਘ ਖੈਹਰਾ ਤਰਨਤਾਰਨ ,ਕੁਲਦੀਪ ਗਰੋਵਰ ਫਾਜਿਲਕਾ ਅਤੇ ਮਲਕੀਅਤ ਸਿੰਘ ਫਿਰੋਜ਼ਪੁਰ ਨੇ ਕਿਹਾ ਕਿ ਸਕੂਲੀ ਸਿੱਖਿਆ ਵਿਭਾਗ ਪੰਜਾਬ ਦਾ ਸਭ ਤੋ ਜਿਆਦਾ ਲੱਖਾਂ ਦੀ ਗਿਣਤੀ ਵਾਲਾ ਅਧਿਆਪਕ, ਕਰਮਚਾਰੀਆਂ ਦਾ ਬਹੁਤ ਵੱਡਾ ਵਿਭਾਗ ਹੈ। ਅਮਨ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਬਦਲੀਆਂ ਵਿੱਚ ਪੇੰਡੂ ਅਤੇ ਬਾਰਡਰ ਭੱਤਾ ਬੰਦ ਹੋਣ ਕਾਰਨ ਬਹੁਗਿਣਤੀ ਵਿੱਚ ਅਧਿਆਪਕਾਂ ਨੇ ਪੈਂਡੂ ਬਾਰਡਰ ਖੇਤਰਾਂ ਤੋ ਸਹਿਰੀ ਸਕੂਲਾਂ ਵਿੱਚ ਬਦਲੀ ਲਈ ਅਪਲਾਈ ਕੀਤਾ ਅਤੇ ਵੱਡੀ ਗਿਣਤੀ ਦੀ ਵਿੱਚ ਪਿੰਡਾਂ ਤੋਂ ਸ਼ਹਿਰਾਂ ਵਿੱਚ ਬਦਲੀ ਹੋ ਗਈ ।ਪੇਂਡੂ ਅਤੇ ਬਾਰਡਰ ਭੱਤਾ ਬੰਦ ਹੋਣ ਨਾਲ ਸਹਿਰਾਂ ਅਤੇ ਪਿੰਡਾ ਦੇ ਅਧਿਆਪਕਾਂ ਦੀ ਤਨਖਾਹ ਵਿੱਚ 8 ਤੋ 13 ਪ੍ਰਤੀਸ਼ਤ ਦਾ ਬਹੁਤ ਵੱਡਾ ਫਰਕ ਆ ਗਿਆ ਹੈ ਜਿਸ ਨਾਲ ਪੇੰਡੂ ਖੇਤਰਾਂ ਵਿੱਚ ਕੰਮ ਕਰ ਰਹੇ ਸਿੱਖਿਆ ਅਤੇ ਸਿਹਤ ਵਿਭਾਗ ਦੇ ਨਾਲ ਨਾਲ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਗਈ ਹੈ। ਜੋ ਅਧਿਆਪਕਾਂ/ਕਰਮਚਾਰੀਆਂ ਦੀ ਕਾਰਜਸ਼ਮਤਾ ਤੇ ਬੁਰਾ ਪ੍ਰਭਾਵ ਪਾਉਂਦੀ ਹੈ ਅਤੇ ਇਸ ਨਾਲ ਪੇਂਡੂ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਬਹੁਤ ਹੀ ਬੁਰਾ ਅਸਰ ਪਵੇਗਾ। ਇਸ ਮੌਕੇ ਸ਼ਾਮਿਲ ਆਗੂਆਂ ਨੇ ਮਹਿੰਗਾਈ ਭੱਤੇ ਦੀਆਂ ਅਕਤੂਬਰ 2022 ਤੋਂ ਜਾਰੀ ਕੀਤੀਆਂ ਕਿਸ਼ਤਾਂ ਦਾ ਜੁਲਾਈ 2021 ਅਤੇ ਜਨਵਰੀ 2022 ਤੋ ਬਕਾਇਆ ਦਾ ਪੱਤਰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਦੀ ਮਾਲੀ ਹਾਲਤ ਸਹੀ ਨਹੀਂ ਹੈ ਤਾਂ ਇਹ ਬਕਾਇਆ ਜੀ.ਪੀ.ਐਫ.ਖਾਤਿਆਂ ਵਿੱਚ ਜਮਾਂ ਕਰਨ ਦਾ ਲੈਟਰ ਜਾਰੀ ਕੀਤਾ ਜਾਵੇ। ਇਸ ਲਈ ਹਾਜ਼ਰ ਆਗੂਆਂ ਨੇ ਮੁੱਖ ਮੰਤਰੀ ਅਤੇ ਵਿੱਤਮੰਤਰੀ ਨੂੰ ਪੇਂਡੂ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਚਾਉਣ ਲਈ ਪੇਂਡੂ ਅਤੇ ਬਾਰਡਰ ਭੱਤਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਜਤਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਬੀਰ ਸਿੰਘ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਤਜਿੰਦਰ ਸਿੰਘ ਜੋਹਲ ਆਦਿ ਆਗੂ ਹਾਜ਼ਰ ਸਨ।