ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ।
ਮੀਟਿੰਗ ਦੀ ਕਾਰਵਾਈ ਇੱਥੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਯੂਨੀਅਨ ਦੇ ਕਾਰਜਕਾਰੀ ਪ੍ਧਾਨ ਕਰਿਸ਼ਨ ਸਿੰਘ ਦੁੱਖਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਤੋਂ ਡੀਈਓ/ਡਿਪਟੀ ਡਾਇਰੈਕਟਰ ਦੀਆਂ ਕੀਤੀਆਂ ਜਾ ਰਹੀਆਂ ਤਰੱਕੀਆਂ ਸੰਬੰਧੀ ਵਿਚਾਰ ਕੀਤਾ ਗਿਆ। ਆਗੂਆਂ ਨੇ ਕਿਹਾ ਸਿੱਖਿਆ ਵਿਭਾਗ ਵੱਲੋਂ ਧੱਕੇ ਨਾਲ ਕੈਚ ਅੱਪ ਰੂਲ ਲਗਾਕੇ ਸਾਰੇ ਕੇਡਰਾਂ ਦੀਆਂ ਗਲਤ ਸੀਨੀਆਰਤਾ ਸੂਚੀਆਂ ਬਣਾ ਕੇ ਸੀਨੀਅਰ ਐਸ.ਸੀ ਲੈਕਚਰਾਰਾਂ ਅਤੇ ਪ੍ਰਿੰਸੀਪਲਾਂ ਨੂੰ ਜੂਨੀਅਰ ਬਣਾਇਆ ਗਿਆ ਹੈ।
ਜਥੇਬੰਦੀ ਵੱਲੋਂ ਇਨ੍ਹਾਂ ਗ਼ਲਤ ਸੀਨੀਆਰਤਾ ਸੂਚੀਆਂ ਸੰਬੰਧੀ ਮਾਮਲਾ ਚੇਅਰਮੈਨ ਨੈਸ਼ਨਲ ਐਸ ਸੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਅਤੇ ਕਮਿਸ਼ਨ ਨੇ ਲੱਗਭਗ ਇੱਕ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਇਨ੍ਹਾਂ ਗਲਤ ਸੀਨੀਆਰਤਾ ਸੂਚੀਆਂ ਦੇ ਅਧਾਰ ਤੇ ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਤੋਂ ਡੀਈਓ, ਅਸਿਸਟੈਂਟ ਡਾਇਰੈਕਟਰ ਦੀਆਂ ਤਰੱਕੀਆਂ ਕਰਨ ਤੇ ਲਿਖ਼ਤੀ ਪੱਤਰ ਜਾਰੀ ਕਰਕੇ ਰੋਕ ਲਗਾਈ ਗਈ ਹੈ।ਪਰ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧੀਕਾਰੀ ਸੀਨੀਅਰ ਐਸ ਸੀ ਕਰਮਚਾਰੀਆਂ ਦੇ ਹਿੱਤਾਂ ਨੂੰ ਕੁਚਲਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਜਿਸ ਦਾ ਜਥੇਬੰਦੀ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆਂ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕਰਕੇ ਤਰੱਕੀਆਂ ਕੀਤੀਆਂ ਗਈਆਂ ਤਾਂ ਜਥੇਬੰਦੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਐਸ ਸੀ ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਨ ਅਤੇ ਸਰਕਾਰ ਵਿਰੁੱਧ ਤੱਖਾ ਸੰਘਰਸ਼ ਵਿੱਢਣ ਤਿਆਰ ਹੈ। ਵਰਨਣਯੋਗ ਹੈ ਕਿ 1993, 1995, 1997 ਦੇ ਲੈਕਚਰਾਰ ਨੂੰ ਛੱਡ ਕੇ 2000, 2001, 2005 ਵਾਲਿਆਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਜਾ ਰਿਹਾ ਹੈ ।
ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਹਰਪਾਲ ਤਰਨਤਾਰਨ, ਹਰਦੀਪ ਤੂਰ, ਵੀਰ ਸਿੰਘ ਮੋਗਾ, ਹਰਜਿੰਦਰ ਪੁਰਾਣੇਵਾਲਾ, ਗੁਰਜੈਪਾਲ ਲੁਧਿਆਣਾ, ਕੁਲਵੰਤ ਦਸੂਹਾ, ਸੁਖਦੇਵ ਕਾਜ਼ਲ, ਗੁਰਮੇਜ਼ ਅਹੀਰ, ਸੁਪਿੰਦਰ ਸਿੰਘ, ਮੇਹਰ ਸਿੰਘ ਅਮਲੋਹ, ਰਾਜ ਚੌਹਾਨ ਰੋਪੜ, ਜਤਿੰਦਰ ਤਰਨਤਾਰਨ, ਦਿਲਬਾਗ ਤਰਨਤਾਰਨ, ਨਰਿੰਦਰਜੀਤ ਕਪੂਰਥਲਾ, ਜਸਵੀਰ ਬਰਨਾਲਾ, ਹਰਬੰਸ ਲਾਲ ਜਲੰਧਰ, ਹਰਜਿੰਦਰ ਮਲੇਰਕੋਟਲਾ, ਗੁਰਟੇਕ ਫ਼ਰੀਦਕੋਟ, ਅਮਿੰਦਰਪਾਲ ਮੁਕਤਸਰ, ਪਰਸਨ ਬਠਿੰਡਾ, ਵਿਜੈ ਮਾਨਸਾ ਆਦਿ ਨੇ ਹਿੱਸਾ ਲਿਆ।