Amazon.in ਨੇ ਇਸ ਤਿਉਹਾਰੀ ਸੀਜ਼ਨ ਵਿੱਚ ਆਪਣੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਅੱਪਗ੍ਰੇਡ ਕਰਨ ਵਾਲੇ ਗਾਹਕਾਂ ਵਿੱਚ ਦੋ ਅੰਕਾਂ ਦਾ ਵਾਧਾ ਦੇਖਿਆ
ਚੰਡੀਗੜ੍ਹ, 13 ਅਕਤੂਬਰ, 2022, ਦੇਸ਼ ਕਲਿੱਕ ਬਿਓਰੋ :
ਅਮੈਜ਼ਨ ਇੰਡੀਆ ਨੇ ਅੱਜ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਜਸ਼ਨ - ਅਮੈਜ਼ਨ ਗ੍ਰੇਟ ਇੰਡੀਅਨ ਫੈਸਟੀਵਲ (AGIF) ਦੇ ਹਿੱਸੇ ਵਜੋਂ ਚੰਡੀਗੜ੍ਹ ਵਿੱਚ ਆਪਣੇ ਗਾਹਕਾਂ ਲਈ ‘The Amazon Metaworld’ ਅਨੁਭਵ ਖੋਲ੍ਹਣ ਦਾ ਐਲਾਨ ਕੀਤਾ ਹੈ। ਆਨਲਾਈਨ ਫੈਸਟੀਵਲ 23 ਸਤੰਬਰ ਨੂੰ ਸ਼ੁਰੂ ਹੋਇਆ ਅਤੇ ਸਮਾਰਟਫ਼ੋਨ, ਐਪਲਾਇੰਸੇਜ, ਟੀਵੀ, ਕੰਜ਼ਿਊਮਰ ਇਲੈਕਟ੍ਰਾਨਿਕਸ, ਫੈਸ਼ਨ ਅਤੇ ਬਿਊਟੀ, ਘਰ ਅਤੇ ਰਸੋਈ, ਗ੍ਰੋਸਰੀ ਸਮੇਤ ਹੋਰ ਵਰਗਾਂ ਵਿੱਚ ਪ੍ਰਮੁੱਖ ਬ੍ਰਾਂਡਾਂ ਦੇ ਉਤਪਾਦਾਂ ਦੀ ਵਿਆਪਕ ਚੋਣ 'ਤੇ ਬਹੁਤ ਸਾਰੀਆਂ ਆਕਰਸ਼ਕ ਡੀਲਾਂ ਲੈ ਕੇ ਆਉਂਦਾ ਹੈ। ਸਾਰੀਆਂ ਡੀਲਾਂ ਇੱਥੇ ਦੇਖੋ।
ਅਮੈਜ਼ਨ ਇੰਡੀਆ - ਮੋਬਾਈਲ ਫੋਨਸ ਐਂਡ ਟੈਲੀਵਿਜ਼ਨਸ ਦੇ ਡਾਇਰੈਕਟਰ ਨਿਸ਼ਾਂਤ ਸਰਦਾਨਾ ਨੇ ਕਿਹਾ, “ਅਸੀਂ ਚੰਡੀਗੜ੍ਹ ਵਿੱਚ ਮੇਟਾਵਰਲਡ ਗਾਹਕ ਆਊਟਰੀਚ ਨੂੰ ਪੂਰਾ ਕਰਕੇ ਖੁਸ਼ ਹਾਂ। ਚੰਡੀਗੜ੍ਹ ਮਾਰਕੀਟ ਅਮੈਜ਼ਨ ਇੰਡੀਆ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਸਾਨੂੰ ਇਸ ਖੇਤਰ ਤੋਂ ਬਹੁਤ ਵਧੀਆ ਹੁੰਗਾਰਾ ਪ੍ਰਾਪਤ ਹੁੰਦਾ ਆ ਰਿਹਾ ਹੈ। ਖੇਤਰ ਦੇ ਗਾਹਕ ਸਮਾਰਟਫ਼ੋਨ, ਨਿੱਜੀ ਆਡੀਓ, ਸਪੀਕਰ, ਕੈਮਰਾ ਐਸੇਸਰੀਜ਼ ਅਤੇ ਟੀਵੀ ਸਮੇਤ ਤਕਨੀਕੀ ਉਤਪਾਦਾਂ ਦੀ ਖਰੀਦਦਾਰੀ ਕਰ ਰਹੇ ਹਨ। ਅਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੇਤਰ ਤੋਂ ਸਮਾਰਟਫੋਨ ਦੀ ਵਿਕਰੀ ਵਿੱਚ 2 ਗੁਣਾ ਵਾਧਾ ਦੇਖਿਆ ਹੈ। ਅਸੀਂ ਆਪਣੇ ਮਹੀਨਾ ਭਰ ਚੱਲਣ ਵਾਲੇ ਗ੍ਰੇਟ ਇੰਡੀਅਨ ਫੈਸਟੀਵਲ ਵਿੱਚ ਇਸ ਰਫ਼ਤਾਰ ਨੂੰ ਬਰਕਰਾਰ ਰੱਖਾਂਗੇ। ਅਸੀਂ ਤਿਉਹਾਰੀ ਸੀਜ਼ਨ ਦੇ ਮੱਧ ਵਿੱਚ ਆ ਪੁੱਜੇ ਹਾਂ ਅਤੇ ਆਪਣੇ ਵਿਕਰੇਤਾਵਾਂ, ਬ੍ਰਾਂਡਾਂ 'ਤੇ ਗਾਹਕਾਂ ਨੂੰ ਜਸ਼ਨਾਂ ਦੀ ਭਾਲ ਵਿੱਚ ਮਦਦ ਕਰਾਂਗੇ।”
Amazon Metaworld ਗਾਹਕਾਂ ਨੂੰ ਅਮੈਜ਼ਨ ਬ੍ਰਹਿਮੰਡ ਵਿੱਚ ਪ੍ਰਵੇਸ਼ ਕਰਵਾਏਗਾ। ਇਹ ਇੱਕ ਵਰਚੁਅਲ ਟਿਕਾਣਾ ਹੈ, ਜੋ ਤੁਹਾਨੂੰ ਤੁਹਾਡੀਆਂ ਮਨਪਸੰਦ ਅਮੈਜ਼ਨ ਸ਼੍ਰੇਣੀਆਂ ਦਾ ਅਨੁਭਵ ਕਰਨ ਦੇਵੇਗਾ ਅਤੇ ਆਕਰਸ਼ਕ ਚੀਜਾਂ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਪ੍ਰਤੀਯੋਗੀ ਖਿਡਾਰੀਆਂ ਦੇ ਨਾਲ ਮੁਕਾਬਲਾ ਕਰੇਗਾ। Amazon Metaworld ਵਿੱਚ 9 ਦਿਲਚਸਪ ਜ਼ੋਨ ਹਨ, ਜਿਨ੍ਹਾਂ ਵਿੱਚ ਸਥਾਨਕ ਸਟੋਰ, ਸਮਾਰਟਫ਼ੋਨ, ਗੈਜੇਟਸ ਅਤੇ ਇਲੈਕਟ੍ਰਾਨਿਕਸ, ਫੈਸ਼ਨ ਅਤੇ ਮੇਕ-ਅੱਪ, ਗ੍ਰੋਸਰੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਇਸ ਸਾਲ ਇਹ ਦੇਖਿਆ ਗਿਆ ਹੈ ਕਿ ਹਾਈ-ਐਂਡ ਹੈੱਡਫੋਨ, ਆਡੀਓ ਉਤਪਾਦਾਂ, ਕੈਮਰਿਆਂ ਦੀਆਂ ਐਸੇਸਰੀਜ਼, ਸਮਾਰਟਵਾਚਾਂ ਅਤੇ ਟੈਲੀਵਿਜ਼ਨਾਂ ਦੀ ਮੰਗ ਦੇ ਮਾਮਲੇ ਵਿੱਚ ਚੰਡੀਗੜ੍ਹ ਸਿਖਰਲੇ ਪੱਧਰ ਦਾ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਸਮਾਰਟਫ਼ੋਨ ਸ਼੍ਰੇਣੀ ਵਿੱਚ, ਅਮੈਜ਼ਨ ਇੰਡੀਆ ਨੇ ਖੇਤਰ ਤੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ 2 ਗੁਣਾ ਵਾਧਾ ਦੇਖਿਆ ਹੈ। 5G ਸਮਾਰਟਫ਼ੋਨਾਂ ਦੀ ਸ਼੍ਰੇਣੀ ਵਿੱਚ ਕ੍ਰਮਵਾਰ Redmi, Samsung, OnePlus, realme ਅਤੇ Apple ਵਰਗੇ ਚੋਟੀ ਦੇ ਬ੍ਰਾਂਡਾਂ ਦੇ ਪ੍ਰੀਮੀਅਮ ਸਮਾਰਟਫ਼ੋਨਾਂ ਦੇ ਲਈ ਤਰਜੀਹ ਦਿਖਾਉਣ ਵਾਲੇ ਗਾਹਕਾਂ ਦੇ ਨਾਲ ਮਜਬੂਤ ਵਾਧਾ ਦੇਖਣ ਨੂੰ ਮਿਲਿਆ।
ਜਦੋਂ ਸਮਾਰਟਫ਼ੋਨ ਤਰਜੀਹਾਂ ਦੀ ਗੱਲ ਆਉਂਦੀ ਹੈ, ਤਾਂ ਟ੍ਰਾਂਜੈਕਸ਼ਨ ਕਰਨ ਵਾਲੇ ਚੰਡੀਗੜ੍ਹ ਦੇ 90% ਗਾਹਕਾਂ ਨੇ ਮਿਡ-ਪ੍ਰੀਮੀਅਮ ਸਮਾਰਟਫ਼ੋਨ ਖਰੀਦਣ ਨੂੰ ਤਰਜੀਹ ਦਿੱਤੀ, ਜੋ 30 ਹਜ਼ਾਰ ਤੋਂ ਹੇਠਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਜਦਕਿ 10% ਗਾਹਕ ਅਜੀਹੇ ਰਹੇ, ਜਿਨ੍ਹਾਂ ਨੇ 30 ਹਜ਼ਾਰ ਜਾਂ ਇਸ ਤੋਂ ਵੱਧ ਕੀਮਤ ਵਾਲੇ ਹਿੱਸੇ ਨੂੰ ਤਰਜੀਹ ਦਿੱਤੀ।
ਮਹੀਨਾ ਭਰ ਚੱਲਣ ਵਾਲੇ - ਗ੍ਰੇਟ ਇੰਡੀਅਨ ਫੈਸਟੀਵਲ (GIF) ਦੇ ਹਿੱਸੇ ਵਜੋਂ, Amazon.in ਨੇ Tecno ਵੱਲੋਂ ਸੰਚਾਲਤ 'ਐਕਸਟ੍ਰਾ ਹੈਪੀਨੈਸ ਡੇਜ਼' ਦਾ ਵੀ ਐਲਾਨ ਕੀਤਾ ਹੈ, ਜੋ ਕਿ 16 ਅਕਤੂਬਰ, 2022 ਤੱਕ ਲਾਈਵ ਰਹੇਗਾ। ਵਿਕਰੇਤਾਵਾਂ ਵੱਲੋਂ ਸਮਾਰਟਫ਼ੋਨ, ਲੈਪਟਾਪ, ਟੀਵੀ, ਸਿਹਤ ਅਤੇ ਨਿੱਜੀ ਦੇਖਭਾਲ ਉਤਪਾਦਾਂ, ਬੇਬੀ ਉਤਪਾਦਾਂ ਅਤੇ ਹੋਰ ਬਹੁਤ ਕੁਝ 'ਤੇ ਵਿਸ਼ੇਸ਼ ਡੀਲਾਂ ਅਤੇ ਆਫਰ ਉਪਲਬਧ ਹੋਣਗੇ। ਗਾਹਕ ਹੁਣ ਲੱਖਾਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ (SMBs) ਅਤੇ ਸਥਾਨਕ ਸਟੋਰਾਂ ਤੋਂ ਉਤਪਾਦਾਂ ਦੀ ਵਿਸ਼ਾਲ ਚੋਣ ਅਤੇ ਪਹਿਲਾਂ ਕਦੇ ਨਾ ਵੇਖੀਆਂ ਗਈਆਂ ਡੀਲਾਂ ਦਾ ਆਨੰਦ ਲੈ ਸਕਦੇ ਹਨ। GIF 2022 Amazon Launchpad, Amazon Saheli, Amazon Karigar ਦੇ ਨਾਲ-ਨਾਲ ਕਈ ਹੋਰ ਸ਼੍ਰੇਣੀਆਂ ਵਿੱਚ ਚੋਟੀ ਦੇ ਭਾਰਤੀ ਅਤੇ ਗਲੋਬਲ ਬ੍ਰਾਂਡਾਂ ਦੇ ਤਹਿਤ ਅਮੈਜ਼ਨ ਵਿਕਰੇਤਾਵਾਂ ਦੇ ਉਤਪਾਦਾਂ ਨੂੰ ਵੀ ਪ੍ਰਦਰਸ਼ਿਤ ਕਰੇਗਾ।
ਇਸ ਪੜਾਅ ਦੇ ਦੌਰਾਨ, ਤਿਉਹਾਰਾਂ ਦੀ ਖਰੀਦਦਾਰੀ ਨੂੰ ਹੋਰ ਵੀ ਕਿਫਾਇਤੀ ਬਣਾਇਆ ਜਾਵੇਗਾ, ਕਿਉਂਕਿ ਗਾਹਕ ਐਕਸਿਸ ਬੈਂਕ, ਸਿਟੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੇ ਨਾਲ-ਨਾਲ EMI ਟ੍ਰਾਂਜੈਕਸ਼ਨਾਂ 'ਤੇ 10% ਇੰਸਟੈਂਟ ਛੋਟ ਦੇ ਨਾਲ ਆਪਣੀ ਖਰੀਦਦਾਰੀ 'ਤੇ ਬੱਚਤ ਕਰ ਸਕਦੇ ਹਨ। ਗਾਹਕ ਉਹ ਪ੍ਰਮੁੱਖ ਕ੍ਰੈਡਿਟ ਕਾਰਡਾਂ, ਡੈਬਿਟ ਕਾਰਡਾਂ, ਬਜਾਜ ਫਿਨਸਰਵ ਅਤੇ ਅਮੈਜ਼ਨ ਪੇ ਲੇਟਰ 'ਤੇ ਉਪਲਬਧ ਨੋ-ਕਾਸਟ EMI ਦੇ ਨਾਲ ਆਪਣੇ ਬਜਟ ਨੂੰ ਵਧਾ ਵੀ ਸਕਦੇ ਹਨ ਅਤੇ ਬਿਨ੍ਹਾਂ ਚਿੰਤਾ ਦੇ ਖਰੀਦਦਾਰੀ ਕਰ ਸਕਦੇ ਹਨ।