ਨਵੀਂ ਦਿੱਲੀ: 10 ਅਕਤੂਬਰ, ਦੇਸ਼ ਕਲਿੱਕ ਬਿਓਰੋ
ਦਿੱਲੀ 'ਚ ਲਗਾਤਾਰ ਮੀਂਹ ਪੈਣ ਕਾਰਨ ਕਈ ਪੁਰਾਣੇ ਮਕਾਨ ਡਿੱਗ ਰਹੇ ਹਨ। ਬੀਤੀ ਰਾਤ ਕਈ ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਪੁਰਾਣੀ ਦਿੱਲੀ ਦੇ ਲਾਹੌਰੀ ਗੇਟ ਇਲਾਕੇ ‘ਚ ਦੋ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ 'ਚੋਂ ਕੱਢ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।