ਮੋਰਿੰਡਾ, 9 ਅਕਤੂਬਰ, (ਭਟੋਆ) :
ਮੋਰਿੰਡਾ ਵਿਖੇ ਕਨੈਟਿਕ ਇਲੈਕਟ੍ਰਿਕ ਗਰੀਨ ਸਕੂਟਰ ਦੀ ਰੂਪਨਗਰ ਜਿਲੇ ਦੀ ਮੁੱਖ ਡੀਲਰਸ਼ਿਪ ਖੋਲੀ ਗਈ ਹੈ। ਜਿਸਦਾ ਰਸਮੀ ਉਦਘਾਟਨ ਫਿਲਮੀ ਦੁਨੀਆਂ ਦੇ ਮਸ਼ਹੂਰ ਕਲਾਕਾਰਾਂ ਮੈਡਮ ਗੁਰਪ੍ਰੀਤ ਭੰਗੂ ਅਤੇ ਮਲਕੀਤ ਸਿੰਘ ਰੌਣੀ ਵਲੋਂ ਕੀਤਾ ਰੀਬਨ ਕੱਟ ਕੇ ਕੀਤਾ ਗਿਆ ।
ਇਸ ਮੌਕੇ ਤੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਗੁਰਪ੍ਰੀਤ ਕੌਰ ਭੰਗੂ ਨੇ ਬਾਜ਼ਾਰ ਵਿੱਚ ਦਿਨੋ ਦਿਨ ਵਧ ਰਹੀ ਗੱਡੀਆਂ ਦੀ ਬਹੁਤਾਤ ਕਾਰਨ ਫੈਲ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਨੈਟਿਕ ਇਲੈਕਟ੍ਰਿਕ ਗਰੀਨ ਸਕੂਟਰ ਅਹਿਮ ਯੋਗਦਾਨ ਪਾਵੇਗਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ਲਈ ਇਹ ਇੱਕ ਵੱਡਾ ਉਪਰਾਲਾ ਹੈ। ਮੈਡਮ ਭੰਗੂ ਨੇ ਕਿਹਾ ਕਿ ਵਿਦਿਆਰਥਣਾਂ ਲਈ ਅਤੇ ਕੰਮਕਾਜੀ ਔਰਤਾਂ ਲਈ ਵੀ ਕਨੈਟਿਕ ਇਲੈਕਟ੍ਰਿਕ ਗ੍ਰੀਨ ਸਕੂਟਰ ਇਕ ਵਰਦਾਨ ਸਾਬਤ ਹੋਵੇਗਾ । ਉਨ੍ਹਾਂ ਕਿਹਾ ਕਿ ਰੋਜਾਨਾ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਕਾਰਨ ਮਹਿੰਗੇ ਹੁੰਦੇ ਜਾ ਰਹੇ ਆਵਾਜਾਈ ਦੇ ਸਾਧਨਾਂ ਦੀ ਬਦੌਲਤ ਇਹ ਸਕੂਟਰ ਲੋਕਾਂ ਦੀ ਆਰਥਿਕ ਸਥਿਤੀ ਨੂੰ ਸੰਤੁਲਨ ਬਣਾਉਣ ਵਿੱਚ ਵੀ ਸਹਾਈ ਹੋਵੇਗਾ ।
ਉੱਘੇ ਤੇ ਬੋਲਦਿਆਂ ਫਿਲਮੀ ਅਦਾਕਾਰ ਸ੍ਰੀ ਮਲਕੀਤ ਰੌਣੀ ਨੇ ਕਿਹਾ ਕਿ ਕਨੈਟਿਕ ਇਲੈਕਟ੍ਰਿਕ ਗ੍ਰੀਨ ਸਕੂਟਰ , ਤਿੰਨ ਘੰਟਿਆਂ ਵਿੱਚ ਮੁਕੰਮਲ ਚਾਰਜ ਹੋ ਕੇ ਬਿਨਾਂ ਕਿਸੇ ਪੈਟਰੋਲ ਆਦਿ ਤੋਂ ਸੌ ਕਿਲੋਮੀਟਰ ਤਕ ਜਾ ਸਕਦਾ ਹੈ । ਸ੍ਰੀ ਰੌਣੀ ਨੇ ਕਿਹਾ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਅਜਿਹੇ ਬਿਜਲਈ ਸਕੂਟਰ ਸਮੇਂ ਦੀ ਮੁੱਖ ਲੋੜ ਹੈ ।
ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ
ਕਨੈਟਿਕ ਇਲੈਕਟ੍ਰਿਕ ਗ੍ਰੀਨ ਸਕੂਟਰ ਦੇ ਮੁੱਖ ਡੀਲਰ ਸ: ਤਰਲੋਚਨ ਸਿੰਘ ਕੰਗ ਨੇ ਦੱਸਿਆ ਕਿ ਇਸ ਸਕੂਟਰ ਨੂੰ ਚਲਾਉਣ ਲਈ ਕਿਸੇ ਵੀ ਤਰ੍ਹਾਂ ਦੇ ਲਾਇਸੈਂਸ ਰਜਿਸਟ੍ਰੇਸ਼ਨ ਕਾਪੀ ਦੀ ਲੋੜ ਨਹੀਂ ਹੈ । ਸ: ਕੰਗ ਨੇ ਇਹ ਵੀ ਦੱਸਿਆ ਕਿ ਇਸ ਸਕੂਟਰ ਚ ਲੀਥਿਅਮ ਬੈਟਰੀ ਵਰਤੀ ਜਾਂਦੀ ਹੈ , ਜਿਹੜੀ ਕਿ ਚਾਰਜ ਹੋਣ ਲਈ ਦੂਜੀਆਂ ਬੈਟਰੀਆਂ ਦੀ ਬਦੌਲਤ ਬਹੁਤ ਘੱਟ ਸਮਾਂ ਲੈਂਦੀ ਹੈ ,ਜਿਸ ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ । ਸ: ਕੰਗ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਨੂੰ ਇਸ ਸਕੂਟਰ ਨੂੰ ਖ਼ਰੀਦਣ ਲਈ ਸਸਤੇ ਵਿਆਜ ਦਰਾਂ ਤੇ ਫਾਇਨਾਂਸ ਦੀ ਸਹੂਲਤ ਵੀ ਦਿੱਤੀ ਜਾਵੇਗੀ , ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੂਟਰ ਨੂੰ ਖਰੀਦ ਸਕਣ। ਇਸ ਮੌਕੇ ਤੇ ਹੋਰਨਾਂ ਨੂੰ ਬਿਨਾਂ ਵਿੱਦਿਅਕ ਚਿੰਤਕ ਸਵਰਨ ਸਿੰਘ ਭੰਗੂ , ਪਰਮਿੰਦਰ ਸਿੰਘ ਚਲਾਕੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ , ਜਗਪਾਲ ਸਿੰਘ ਜੌਲੀ ਸਾਬਕਾ ਕੌਂਸਲਰ , ਬਹਾਦਰ ਸਿੰਘ ਢੰਗਰਾਲੀ ,ਗੁਰਚਰਨ ਸਿੰਘ ਢੋਲਣਮਾਜਰਾ ,ਰਣਧੀਰ ਸਿੰਘ ਚੱਕਲ 'ਦਲਜੀਤ ਸਿੰਘ ਚਲਾਕੀ , ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਪੱਤਰਕਾਰ , ਰਿਸ਼ਤੇਦਾਰ , ਦੋਸਤ -ਮਿੱਤਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ ।