ਦਿਗਵਿਜੇ ਪਾਲ ਸ਼ਰਮਾ ਬਲਾਕ ਪ੍ਰਧਾਨ ਅਤੇ ਅਮਨਦੀਪ ਮਾਛੀਕੇ ਬਲਾਕ ਸਕੱਤਰ ਚੁਣੇ ਗਏ
ਨਵੀਂ ਚੁਣੀ ਗਈ 15 ਮੈਂਬਰੀ ਬਲਾਕ ਕਮੇਟੀ ਨੇ ਅਧਿਆਪਕਾਂ ਦੀਆਂ ਮੰਗਾਂ ਮਨਵਾਉਣ ਤੇ ਜਨਤਕ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ ਕਰਦੇ ਰਹਿਣ ਦਾ ਲਿਆ ਅਹਿਦ
ਪੱਤੋ ਹੀਰਾ ਸਿੰਘ(ਮੋਗਾ) : 1 ਅਕਤੂਬਰ , ਦੇਸ਼ ਕਲਿੱਕ ਬਿਓਰੋ
ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਬਲਾਕ ਇਕਾਈ ਨਿਹਾਲ ਸਿੰਘ ਵਾਲਾ (ਮੋਗਾ) ਦਾ "ਬਲਾਕ ਕਮੇਟੀ ਚੋਣ ਇਜਲਾਸ" ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣ ਆਬਜ਼ਰਵਰ ਸੁਖਵਿੰਦਰ ਘੋਲੀਆ ਦੀ ਦੇਖ-ਰੇਖ ਹੇਠ ਹੋਇਆ ਜਿਸ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦੇ ਸਾਰੇ ਸਰਕਾਰੀ ਸਕੂਲਾਂ ਤੋਂ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਜਿੰਦਗੀ ਦੇ ਹਰ ਖੇਤਰ ਵਿੱਚ ਹੱਕ-ਹਕੂਕਾਂ ਨੂੰ ਕਾਇਮ ਰੱਖਣ ਲਈ ਸੰਘਰਸ਼ ਦੀ ਹਮੇਸ਼ਾਂ ਲੋੜ ਬਣੀ ਰਹਿੰਦੀ ਹੈ। ਸੰਘਰਸ਼ਾਂ ਨੂੰ ਅੰਜ਼ਾਮ ਤੱਕ ਲਿਜਾਣ ਲਈ ਇੱਕ ਸੰਗਠਿਤ ਢਾਂਚੇ ਦੀ ਜਰੂਰਤ ਹੁੰਦੀ ਹੈ ਜਿਸਦੀ ਅਗਵਾਈ ਹੇਠ ਹੀ ਲੋੜੀਂਦੇ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ। "ਜਥੇਬੰਦੀ ਬਿਨਾਂ ਗੁਜ਼ਾਰਾ ਨਹੀਂ, ਸੰਘਰਸ਼ ਬਿਨਾਂ ਕੋਈ ਚਾਰਾ ਨਾ ਨਹੀਂ" ਦੇ ਨਾਅਰੇ ਨੂੰ ਸੰਬੋਧਤ ਹੁੰਦਿਆਂ ਤੇ ਜਥੇਬੰਦੀ ਦੇ ਵਿਧਾਨ ਅਨੁਸਾਰ ਡੀਟੀਐੱਫ਼ ਦੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ ਦਿਗਵਿਜੇ ਪਾਲ ਸ਼ਰਮਾ, ਅਮਨਦੀਪ ਮਾਛੀਕੇ, ਗੁਰਮੀਤ ਝੋਰੜਾਂ, ਸੁਖਜੀਤ ਕੁੱਸਾ, ਹਰਪ੍ਰੀਤ ਰਾਮਾਂ, ਕੁਲਵਿੰਦਰ ਚੁੱਘੇ, ਨਵਦੀਪ ਧੂੜਕੋਟ, ਹੀਰਾ ਸਿੰਘ ਢਿੱਲੋਂ, ਜਸਵੀਰ ਸਿੰਘ ਸੈਦੋਕੇ, ਅਮਰਜੀਤ ਪੱਤੋ, ਹਰਜੀਵਨ ਬਰਾੜ ਪੱਤੋ, ਜਸਵਿੰਦਰ ਸਿੰਘ ਹਿੰਮਤਪੁਰਾ, ਇੰਦਰਜੀਤ ਸਿੰਘ ਦੀਦਾਰੇਵਾਲਾ, ਕਮਲਦੀਪ ਮਾਨ, ਜਸਵਿੰਦਰ ਸਿੰਘ ਬੁਰਜ ਹਮੀਰਾ ਬਲਾਕ ਕਮੇਟੀ ਮੈਂਬਰ ਚੁਣੇ ਗਏ। ਇਹਨਾਂ ਕਮੇਟੀ ਮੈਂਬਰਾਂ ਨੇ ਦਿਗਵਿਜੇ ਪਾਲ ਸ਼ਰਮਾ ਨੂੰ ਬਲਾਕ ਪ੍ਰਧਾਨ, ਅਮਨਦੀਪ ਮਾਛੀਕੇ ਨੂੰ ਬਲਾਕ ਸਕੱਤਰ, ਸੁਖਜੀਤ ਕੁੱਸਾ ਨੂੰ ਮੀਤ ਪ੍ਰਧਾਨ, ਜਸਵੀਰ ਸੈਦੋਕੇ ਨੂੰ ਵਿੱਤ ਸਕੱਤਰ ਤੇ ਹੀਰਾ ਸਿੰਘ ਢਿੱਲੋਂ ਨੂੰ ਪ੍ਰੈੱਸ ਸਕੱਤਰ ਚੁਣਿਆ। ਸਿੱਖਿਆ ਵਿਭਾਗ ਵਿੱਚ ਅਧਿਆਪਕਾਵਾਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਤਿੰਨ ਮੈਂਬਰੀ ਸਬ-ਕਮੇਟੀ ਚੁਣੀ ਗਈ ਜਿਸ ਅਮਰਜੀਤ ਕੌਰ ਪੱਤੋ, ਲਖਵੀਰ ਕੌਰ ਬੁਰਜ ਹਮੀਰਾ ਤੇ ਹਰਜਿੰਦਰ ਕੌਰ ਬਾਰੇਵਾਲਾ ਨੂੰ ਨਾਮਜਦ ਕੀਤਾ ਗਿਆ।
ਇਸ ਮੌਕੇ ਚੋਣ ਆਬਜ਼ਰਵਰ ਸੁਖਵਿੰਦਰ ਘੋਲੀਆ, ਦਿਗਵਿਜੇਪਾਲ ਸ਼ਰਮਾ, ਸੁਰਿੰਦਰ ਸਿੰਘ ਮੀਨੀਆਂ, ਹੀਰਾ ਸਿੰਘ ਢਿੱਲੋਂ, ਹੈੱਡ ਮਾਸਟਰ ਪ੍ਰਮੋਦ ਕੁਮਾਰ ਗੁਪਤਾ, ਰੁਪਿੰਦਰਪਾਲ ਸਿੰਘ ਪੱਤੋ ਤੇ ਹਰਪਿੰਦਰ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ। ਡੀਟੀਐੱਫ ਦੇ ਸਾਬਕਾ ਆਗੂ ਪ੍ਰੇਮ ਕੁਮਾਰ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਗੁਰਮੀਤ ਸਿੰਘ ਝੋਰੜਾਂ ਨੇ ਬਲਾਕ ਕਮੇਟੀ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਅਤੇ ਸੁਖਜੀਤ ਸਿੰਘ ਕੁੱਸਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਸਟੇਜ ਸੰਚਾਲਨ ਅਮਨਦੀਪ ਸਿੰਘ ਮਾਛੀਕੇ ਨੇ ਕੀਤਾ। ਅਖੀਰ ਵਿੱਚ ਨਵ-ਨਿਯੁਕਤ ਬਲਾਕ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਬਲਾਕ ਕਮੇਟੀ ਦੇ ਭਵਿੱਖ ਦੇ ਪ੍ਰੋਗਰਾਮਾਂ 'ਤੇ ਚਾਨਣਾ ਪਾਇਆ, ਇਜਲਾਸ ਵਿੱਚ ਸ਼ਾਮਿਲ ਹੋਏ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਦਾ ਧੰਨਵਾਦ ਕੀਤਾ, ਅਧਿਆਪਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਸਦਾ ਬਣੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਸ.ਸ.ਸ.ਸ. ਪੱਤੋ ਹੀਰਾ ਸਿੰਘ ਦੇ ਪ੍ਰਿੰਸੀਪਲ ਗੁਰਸੇਵਕ ਸਿੰਘ ਬਰਾੜ ਅਤੇ ਸਮੂਹ ਸਟਾਫ ਦਾ ਇਜਲਾਸ ਦੇ ਕੁਸ਼ਲ ਪ੍ਰਬੰਧਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਗੁਰਸੇਵਕ ਸਿੰਘ ਬਰਾੜ, ਹੈੱਡ ਮਾਸਟਰ ਪ੍ਰਮੋਦ ਗੁਪਤਾ, ਹੈਡ ਮਾਸਟਰ ਕਿੱਕਰ ਸਿੰਘ, ਰਾਇ ਸਾਹਿਬ ਸਿੰਘ ਸਿੱਧੂ ਸੂਬਾ ਪ੍ਰਧਾਨ ਐਨ.ਐਸ.ਕਿਊ.ਐੱਫ. ਟੀਚਰ ਯੂਨੀਅਨ ਪੰਜਾਬ, ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਗੁਰਦੀਪ ਦੌਧਰ, ਸੁਖਪਾਲਜੀਤ ਸਿੰਘ ਮੋਗਾ, ਦੀਪਕ ਮਿੱਤਲ, ਰਾਜਵੰਤ ਘੋਲੀਆ, ਡਾ: ਜਸਕਰਨ ਸਿੰਘ, ਜਗਦੀਪ ਸਿੰਘ, ਜਸਕਰਨ ਭੁੱਲਰ, ਪ੍ਰੀਤਮ ਸਿੰਘ ਲੈਕ:, ਹਰਬਿੰਦਰ ਸਿੰਘ, ਨਰੇਸ਼ ਕੁਮਾਰ ਲੈਕ, ਜਿਤੇਸ਼ ਕੁਮਾਰ ਲੈਕ:, ਜਗਸੀਰ ਸਿੰਘ ਬਰਾੜ, ਜਸਵਿੰਦਰ ਸਿੰਘ ਧੂੜਕੋਟ ਵੋਕੇਸ਼ਨਲ ਮਾਸਟਰ, ਦਵਿੰਦਰ ਸਿੰਘ ਦੀਦਾਰੇਵਾਲਾ, ਸਤਨਾਮ ਸਿੰਘ ਬੁੱਟਰ, ਹਰਿੰਦਰ ਸਿੰਘ, ਗੁਰਲਾਲ ਸਿੰਘ ਹਰੀਕੇ ਕਲਾਂ, ਸਰਵਦੀਪ ਘੋਲੀਆ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਜੱਸੀ ਪੱਤੋ, ਮਨਜੀਤ ਸਿੰਘ, ਗੁਰਲਾਲ ਸਿੰਘ ਥਾਂਦੇਵਾਲਾ, ਰਵਨਦੀਪ ਕੌਰ, ਕਰਮਵੀਰ ਕੌਰ, ਹਰਜਿੰਦਰ ਕੌਰ, ਅਮਰਜੀਤ ਕੌਰ, ਲਖਵੀਰ ਕੌਰ ਬੁਰਜ ਹਮੀਰਾ, ਹਰਜੀਤ ਕੌਰ ਲੈਕ, ਮਨਪਿੰਦਰ ਕੌਰ ਲੈਕ, ਰੂਪ ਕਿਰਨ, ਸਰਬਜੀਤ ਕੌਰ, ਮਮਤਾ ਯਾਦਵ ਸਮੇਤ 200 ਤੋਂ ਵੱਧ ਬਲਾਕ ਦੇ ਅਧਿਆਪਕ ਹਾਜਰ ਸਨ।