ਪਾਤੜਾਂ: 30 ਸਤੰਬਰ : ਦੇਸ਼ ਕਲਿੱਕ ਬਿਓਰੋ
ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਨੰ 26 ਦਾ ਜਿਲਾ ਮੀਤ ਪ੍ਰਧਾਨ ਧਰਮਿੰਦਰ ਸਿੰਘ ਰਣਜੀਤਗੜ੍ਹ 2 ਸਾਥੀਆ ਸਮੇਤ ਯੂਨੀਅਨ ਛੱਡ ਕੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਜਥੇਬੰਦੀ 31ਨੰ. ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸਰਕਲ ਪ੍ਰਧਾਨ ਗੁਰਚਰਨ ਸਿੰਘ,ਜਿਲਾ ਪ੍ਰਧਾਨ ਜੀਤ ਸਿੰਘ ਬਠੋਈ ਜਿਲਾ ਮੀਤ ਪ੍ਰਧਾਨ ਸੁਭਾਸ਼ ਚੰਦ ਅਤੇ ਬ੍ਰਾਂਚ ਪ੍ਰਧਾਨ ਨਾਭਾ ਜਤਿੰਦਰ ਪਾਲ ਸਿੰਘ ਤੂੰਗਾਂ ਵੱਲੋਂ ਆਗੂ ਦਾ ਸਨਮਾਨ ਕਰਨ ਉਪਰੰਤ ਜਥੇਬੰਦੀ ਵਿੱਚ ਸਵਾਗਤ ਕੀਤਾ।
ਧਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ. ਨੰ 31 ਦੇ ਵਰਕਰਾਂ ਦੇ ਰੁਜ਼ਗਾਰ ਪ੍ਰਤੀ ਸੰਜੀਦਾ ਫੈਸਲਿਆਂ ਨੂੰ ਦੇਖਦਿਆਂ ਆਪਣੇ 2 ਰੈਸਟ ਲੀਵਰ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਹ ਜਥੇਬੰਦੀ ਪ੍ਰਤੀ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ। ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਬ੍ਰਾਂਚ ਪ੍ਰਧਾਨ ਵੱਲੋਂ ਧਰਮਿੰਦਰ ਸਿੰਘ ਰਣਜੀਤਗੜ੍ਹ ਨੂੰ ਬ੍ਰਾਂਚ ਨਾਭਾ ਦਾ ਜਨਰਲ ਸਕੱਤਰ ਅਤੇ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ,ਜਸਬੀਰ ਸਿੰਘ ਬੌੜਾਂ ਬ੍ਰਾਂਚ ਨਾਭਾ ਦੇ ਸੀਨੀ. ਪ੍ਰਧਾਨ ਅਤੇ ਖਜਾਨਚੀ, ਕੁਲਵਿੰਦਰ ਸਿੰਘ ਸਿੰਬੜੋ ਮੀਤ ਪ੍ਰਧਾਨ ਅਤੇ ਸਲਾਹਕਾਰ ਬ੍ਰਾਂਚ ਨਾਭਾ,