ਮੈਨੇਜਮੈਂਟ ਵਲੋਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਵੀ ਨਹੀਂ ਹੋਇਆ ਕੋਈ ਹੱਲ :- ਜਸਵਿੰਦਰ ਸਿੰਘ
ਭਗਤਾ ਭਾਈਕਾ: 30 ਸਤੰਬਰ, ਦੇਸ਼ ਕਲਿੱਕ ਬਿਓਰੋ
ਅੱਜ ਮਿਤੀ 30/ 9 /2022 ਨੂੰ ਪੀ.ਅੇਸ.ਪੀ.ਸੀ.ਅੇਲ ਤੇ ਪੀ.ਅੇਸ.ਟੀ.ਸੀ.ਅੇਲ ਕੰਟਰੇਟਚੁਅਲ ਵਰਕਰ ਯੁਨਿਅਨ ਪੰਜਾਬ ਦੇ ਆਗੂ ਗੁਰਵਿੰਦਰ ਪੰਨੂ ਤੇ ਜਸਵਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਗਤੇ ਸਟੋਰਾ ਦੇ ਸੱਤ ਸਾਥੀਆ ਦੀ ਛਾਟੀ ਦੇ ਵਿਰੋਧ ਚ ਚੱਲ ਰਹੇ ਸੰਘਰਸ਼ ਦੌਰਾਨ ਭਗਤੇ ਦੇ ਅੇਸ.ਅੇਚ.ਓ ਵੱਲੋਂ ਫੂਲ ਡੀ.ਅੇਸ.ਪੀ. ਤੇ ਮਨੇਜਮੈਟ ਨਾਲ ਮੀਟਿੰਗ ਕਰਾਕੇ ਮਸਲੇ ਦਾ ਹੱਲ ਕਰਾਓੁਣ ਦਾ ਯਕੀਨ ਦਵਾਇਆ ਗਿਆ ਸੀ ਪਰ ਅੱਜ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਫੂਲ ਦੇ ਡੀਐਸਪੀ ਦੀ ਆਗੂਆਂ ਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਪਰ ਕੋਈ ਵੀ ਹੱਲ ਨਹੀ ਕੀਤਾ ਗਿਆ ਤੇ ਮੀਟਿੰਗ ਚ ਟੀ ਐਸ ਯੂ ਭੰਗਲ ਤੋ ਰਸ਼ਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਸੰਤ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਤੀਰਥ ਸਿੰਘ ਜੀ ਐਚ ਟੀ ਪੀ ਵਰਕਰ ਯੁਨੀਅਨ ਲਹਿਰਾ ਮੁਹੱਬਤ ਵਲੋਂ ਜਗਰੂਪ ਸਿੰਘ ਸੀ.ਅੇਚ.ਬੀ ਤੋ ਚਮਕੌਰ ਸਿੰਘ ਗੁਰਜੀਤ ਸਿੰਘ ਨਥਾਣਾ ਆਗੂ ਸ਼ਾਮਲ ਰਹੇ ਪਰ ਮਸਲੇ ਹੱਲ ਨਾ ਹੋਣ ਕਾਰਨ ਜਥੇਬੰਦੀਆਂ ਆਗੂਆਂ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਮਿਤੀ *4/10/2022ਨੂੰ ਦੁਬਾਰਾ ਇੱਕਠ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੇ ਜਦੋਂ ਤੱਕ ਰੁਜਗਾਰ ਬਹਾਲ ਨਹੀ ਹੁੰਦਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਪੰਜਾਬ ਸਰਕਾਰ ਜੋ ਬਦਲਾਅ ਦੇ ਨਾਂ ਹੇਠ ਸੱਤਾ ਵਿੱਚ ਆਈ ਹੈ ਪੰਜਾਬ ਸਰਕਾਰ ਵਲੋਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਆਉਦੀਆਂ ਨੇ ਕਿ ਛੱਤੀ ਹਾਜਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਤੇ ਠੇਕਾ ਭਰਤੀ ਬੰਦ ਕਰਾਂਗੇ ਪਰ ਨਿਗੁਣਿਆ ਤਨਖਾਹਾ ਤੇ ਕੰਮ ਕਰਦੇ ਕਾਮੇ ਜੋ ਸੱਤ ਅੱਠ ਹਜ਼ਾਰ ਤਨਖਾਹਾਂ ਵਾਲਾ ਰੁਜ਼ਗਾਰ ਵੀ ਖੋਹਿਆ ਜਾ ਰਿਹਾ ਹੈ ਜਥੇਬੰਦੀਆਂ ਦੇ ਆਗੂਆਂ ਜਾਣਕਾਰੀ ਦਿੱਤੀ ਕਿ ਇਸ ਦੇ ਸਬੰਧ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀਆਂ ਭੇਟ ਸਰਕਾਰੀ ਅਦਾਰੇ,ਪੱਕਾ ਰੁਜ਼ਗਾਰ,ਤੇ ਹੁਣ ਕੱਚਾ ਰੁਜ਼ਗਾਰ ਵੀ ਖੋਹਿਆ ਜਾ ਰਿਹਾ ਜੋ ਸਰਾਸਰ ਬੇਇਨਸਾਫ਼ੀ ਹੈ ਇਸ ਬੇਇਨਸਾਫ਼ੀ ਖਿਲਾਫ਼ 4/10/2022 ਨੂੰ ਵੱਡੇ ਇਕੱਠ ਨਾਲ ਭਗਤਾ ਭਾਈਕਾ ਸਟੋਰ ਦੇ ਐੱਸ ਡੀ ਉ ਬਜਲੀ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ।