ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਆਪਣਾ ਧਿਆਨ ਸੰਘਰਸ਼ਾਂ ਤੇ ਕੇਂਦਰਿਤ ਕਰਨ :-ਮੋਰਚਾ ਆਗੂ
ਪਟਿਆਲਾ: 30 ਸਤੰਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ,ਸ਼ੇਰ ਸਿੰਘ ਲੌਂਗੋਵਾਲ,ਰਮਨਪ੍ਰੀਤ ਕੌਰ ਮਾਨ,ਜਸਪ੍ਰੀਤ ਸਿੰਘ ਗਗਨ,ਸਿਮਰਨਜੀਤ ਸਿੰਘ ਨੀਲੋਂ,ਸੁਰਿੰਦਰ ਕੁਮਾਰ,ਪਵਨਦੀਪ ਸਿੰਘ ਆਦਿ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਹਰ ਵਰਗ ਦੇ ਠੇਕਾ ਮੁਲਾਜ਼ਮਾਂ ਨੂੰ ਪੁਰਜ਼ੋਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਲੰਘੀ 27 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਅਤੇ ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਦੇ ਉਦਘਾਟਨ ਕਰਨ ਸਮੇਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦਾ ਐਲਾਨ ਕਰਨ ਬਿਜਾਏ ਉਕਤ ਠੇਕਾ ਮੁਲਾਜ਼ਮਾਂ ਬਾਰੇ ਨਵੀਂ ਨੀਤੀ ਲਿਆਉਣ ਬਾਰੇ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਚੌਕਸ ਰਹਿੰਦੇ ਹੋਏ ਆਪਣਾ ਧਿਆਨ ਮੋਰਚੇ ਵੱਲੋਂ ਦਿੱਤੇ ਸੰਘਰਸ਼ ਪ੍ਰੋ.ਦੇ ਸੱਦਿਆਂ ਤੇ ਕੇਂਦਰਤ ਕਰਕੇ 05 ਅਕਤੂਬਰ ਨੂੰ ਨੇਕੀ ਅਤੇ ਬਦੀ ਦੇ ਪ੍ਰਤੀਕ ਦੁਸਹਿਰੇ ਦੇ ਤਿਓਹਾਰ ਮੌਕੇ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਆਦਮ-ਕੱਦ ਪੁਤਲੇ ਫੂਕਣ ਦੇ ਸੰਘਰਸ਼ ਪ੍ਰੋ.ਨੂੰ ਪਰਿਵਾਰਾਂ ਸਮੇਤ ਵੱਡੇ ਇਕੱਠਾਂ ਨਾਲ ਮੁਜ਼ਾਹਰੇ ਪੂਰੇ ਜ਼ੋਰ-ਸ਼ੋਰ ਨਾਲ ਕਰਕੇ 07 ਅਕਤੂਬਰ ਨੂੰ ਮੁੱਖ ਮੰਤਰੀ ਦੇ ਚੋਣ ਹਲਕੇ ਧੂਰੀ ਵਿਖੇ ਸਟੇਟ ਹਾਈਵੇ ਨੂੰ ਜਾਮ ਕਰਨ ਦੇ ਸੰਘਰਸ਼ ਪ੍ਰੋ.ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਧੜੱਲੇ ਨਾਲ ਲਾਗੂ ਕਰਨ ਦੀ ਤਿਆਰੀ ਕਰੋ,
ਮੋਰਚੇ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਸੱਚ ਆਖਿਰ ਸੌ ਪਰਦੇ ਪਾੜਕੇ ਵੀ ਜੱਗ-ਜ਼ਾਹਿਰ ਹੋ ਜਾਂਦਾ ਹੈ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਅਤੇ ਗੁਜਰਾਤ ਵਿੱਚ ਬੋਲਦੇ ਹੋਏ ਪ੍ਰਵਾਨ ਕੀਤਾ ਹੈ ਕਿ ਪੰਜਾਬ ਦੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸਡ, ਇੰਨਲਿਸਟਮੈਟ ਪ੍ਰਣਾਲੀ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਠੇਕੇਦਾਰਾਂ ਅਤੇ ਕੰਪਨੀਆਂ ਵੱਲੋੰ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ ਅਤੇ ਜਿਸ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਤਿੱਖੀ ਲੁੱਟ ਅਤੇ ਮੁਨਾਫ਼ੇ ਦੀ ਲੋੜ ਵਿੱਚੋਂ ਲਾਗੂ ਕੀਤਾ ਹੈ,ਇਸ ਨੀਤੀ ਤਹਿਤ ਸਰਕਾਰਾਂ ਨੂੰ ਸਰਕਾਰੀ ਅਦਾਰਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਕੇ ਇਹਨਾਂ ਦੀ ਲੁੱਟ ਦਾ ਅਧਿਕਾਰ ਦੇ ਦਿੱਤਾ ਗਿਆ ਹੈ,ਠੇਕੇਦਾਰਾਂ ਅਤੇ ਕੰਪਨੀਆਂ ਲਈ ਇਹਨਾਂ ਅਦਾਰਿਆਂ ਵਿੱਚ ਮੁਨਾਫ਼ੇ ਦਾ ਕਾਰੋਬਾਰ ਕਰਨ ਦੀ ਮਨਾਹੀ ਸੀ ਉਹਨਾਂ ਨੂੰ ਇਸ ਨੀਤੀ ਤਹਿਤ ਇਹਨਾਂ ਅਦਾਰਿਆਂ ਦੀ ਲੁੱਟ ਕਰਨ ਦਾ ਲਾਈਸੈਂਸ ਦੇ ਦਿੱਤਾ ਗਿਆ ਹੈ,ਇਸ ਤਰ੍ਹਾਂ ਸਰਕਾਰਾਂ ਅਤੇ ਕੰਪਨੀਆਂ ਤੇ ਠੇਕੇਦਾਰ ਮਿਲਕੇ ਇਹਨਾਂ ਅਦਾਰਿਆਂ ਦੀ ਜਿੱਥੇ ਵੱਖੋ- ਵੱਖਰੇ ਟੈਕਸਾਂ ਦੀ ਉਗਰਾਹੀ ਕਰਕੇ ਲੁੱਟ ਕਰਦੀਆਂ ਹਨ ਉੱਥੇ ਹੀ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵੀ ਤਿੱਖੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ,ਇਹਨਾਂ ਸਰਕਾਰੀ ਅਦਾਰਿਆਂ ਵਿੱਚ ਕੰਮ ਪੱਕਾ ਹੋਣ ਦੇ ਬਾਵਜੂਦ ਵੀ ਰੋਜ਼ਗਾਰ ਕੱਚਾ ਹੈ,ਤਨਖਾਹ ਘੱਟੋ-ਘੱਟ ਉਜ਼ਰਤ ਦੇ ਕਾਨੂੰਨ 1948 ਮੁਤਾਬਿਕ ਦੇਣ ਦਾ ਸਮਝੌਤਾ ਕਰਕੇ ਪੱਚੀ ਹਜ਼ਾਰ ਦੀ ਥਾਂ ਨੌਂ ਹਜ਼ਾਰ ਦੇਕੇ ਪ੍ਰਤੀ ਠੇਕਾ ਮੁਲਾਜ਼ਮ ਸਰਕਾਰ,ਠੇਕੇਦਾਰ ਅਤੇ ਕੰਪਨੀਆਂ ਅਧਿਕਾਰੀਆਂ ਨਾਲ ਮਿਲਕੇ ਹੜੱਪ ਰਹੀਆਂ ਹਨ,ਇਸ ਤਨਖਾਹ ਵਿੱਚੋਂ ਵੀ ਠੇਕੇਦਾਰ ਅਤੇ ਕੰਪਨੀਆਂ ਬੈਂਕ ਰਾਹੀਂ ਤਨਖ਼ਾਹ ਅਦਾਇਗੀ ਕਰਕੇ ਛਾਂਟੀ ਦੇ ਦਬਾਅ ਅਧੀਨ ਠੇਕਾ ਮੁਲਾਜ਼ਮਾਂ ਤੋਂ ਖੋਹ ਲੈਂਦੇ ਹਨ,ਇਸ ਦੇ ਨਾਲ ਹੀ ਲੁੱਟ ਦੇ ਇਸ ਹਮਲੇ ਰਾਹੀਂ ਗਰੀਬ ਜਨਤਾ ਨੂੰ ਸਬਸਿਡੀ,ਸਸਤੀ ਵਿੱਦਿਆ,ਸਿਹਤ ਸੇਵਾਵਾਂ ਅਤੇ ਸਸਤਾ ਰਾਸ਼ਨ ਵੰਡ ਪ੍ਰਣਾਲੀ ਦੇ ਰੂਪ ਵਿੱਚ ਮਿਲਦੀਆਂ ਸਹੂਲਤਾਂ ਉੱਪਰ ਵੀ ਇਹ ਹਮਲਾ ਜ਼ਾਰੀ ਹੈ,ਖੁਸ਼ੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਸ਼ਰੇਆਮ ਇਸ ਲੁੱਟ ਨੂੰ ਪ੍ਰਵਾਨ ਕਰ ਲਿਆ ਹੈ,ਹੁਣ ਵੇਖਣਾ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਸੱਚ ਦਾ ਕੋਈ ਹੱਲ ਵੀ ਕਰਦੇ ਹਨ ਕਿ ਜਾਂ ਫਿਰ ਵਿਰੋਧੀਆਂ ਖਿਲਾਫ਼ ਇਸ ਸੱਚ ਨੂੰ ਪ੍ਰਚਾਰਕੇ ਪੰਜਾਬ ਦੀ ਤਰ੍ਹਾਂ ਗੁਜਰਾਤ ਹਿਮਾਚਲ ਅਤੇ ਹੋਰ ਰਾਜਾਂ ਵਿੱਚ ਸੱਤਾ ਦੀ ਕੁਰਸੀ ਹਥਿਆਉਣ ਲਈ ਹੀ ਇਸ ਸੱਚ ਨੂੰ ਹਥਿਆਰ ਦੇ ਰੂਪ ਵਿੱਚ ਵਰਤਣ ਦੀਆਂ ਧੋਖੇ ਭਰੀਆਂ ਚਾਲਾਂ ਹੀ ਚਲ ਰਹੇ ਹਨ,ਇਸ ਲਈ ਸਮੂਹ ਵਿਭਾਗਾਂ ਹਰ ਵਰਗ ਦੇ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਬਿਆਨਾਂ ਤੋਂ ਚੌਕਸ ਰਹਿੰਦੇ ਹੋਏ ਮੋਰਚੇ ਵੱਲੋੰ ਦਿੱਤੇ ਸੰਘਰਸ਼ ਪ੍ਰੋ.ਦੇ ਸੱਦਿਆਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਨ!