ਪੁਰਾਣੀ ਪੈਂਨਸ਼ਨ ਬਹਾਲੀ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਹੈ ਮੰਗ
30 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ
ਮਾਨਸਾ: 29 ਸਤੰਬਰ , ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਲੱਖਾਂ ਐੱਨਪੀਐੱਸ ਮੁਲਾਜ਼ਮਾਂ ਨਾਲ਼ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ, ਹੁਣ ਲਾਰੇਬਾਜੀ ਕਰਕੇ ਸਮਾਂ ਲੰਘਾ ਰਹੀ ਹੈ। ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਕਾਰਪੋਰੇਟ ਪੱਖੀ ਘਰਾਣਿਆਂ ਦੇ ਹੱਕ ਵਿਚ ਭੁਗਤ ਕੇ ਲੁਕਵੇਂ ਢੰਗ ਨਾਲ ਨਿੱਜੀਕਰਨ ਵੱਲ ਵਧ ਰਹੀਆਂ ਹਨ ਅਤੇ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਬਾਲ ਭਵਨ ਮਾਨਸਾ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਅਤੇ ਸਟੇਟ ਮੈਂਬਰ ਕਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਲੇਲਵਾਲਾ ਨੇ ਕਹੇ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਕਮੇਟੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਨੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਜ਼ਿਲ੍ਹਾ ਪੱਧਰ ਉਪਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਦਾ ਜਥੇਬੰਦਕ ਐਕਸ਼ਨ ਐਲਾਨ ਕੀਤਾ ਸੀ ਉਸੇ ਜਥੇਬੰਦਕ ਐਕਸ਼ਨ ਨੂੰ ਲਾਗੂ ਕਰਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਉੱਪਰ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਉਨ੍ਹਾਂ ਅੱਗੇ ਕਿਹਾ ਕਿ ਐੱਨਪੀਐੱਸ ਮੁਲਾਜ਼ਮਾਂ ਦੇ ਦਬਾਅ ਸਦਕਾ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਟਵੀਟ ਕੀਤਾ ਹੈ ,ਪਰ ਅਸੀਂ ਨੋਟੀਫਿਕੇਸ਼ਨ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਮੁਲਾਜਮਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਦਾ ਸਬਜ਼ਬਾਗ ਦਿਖਾ ਕੇ ,ਸੱਤਾ ਵਿੱਚ ਆਈ ਆਪ ਸਰਕਾਰ ਦੇ ਵਾਅਦਿਆਂ ਦੀ ਹਵਾ ਨਿੱਕਲ ਚੁੱਕੀ ਹੈ । ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ,ਅਜੇ ਤੱਕ ਮੁਲਾਜਮਾਂ ਦੇ ਪੱਲੇ ਲਾਰਿਆਂ ਤੋਂ ਬਗੈਰ ਕੁੱਝ ਨਹੀਂ ਪਿਆ। ਭਰਾਤਰੀ ਜਥੇਬੰਦੀ ਆਗੂਆਂ ਜੱਗਾ ਸਿੰਘ ਅਲੀਸ਼ੇਰ, ਦਰਸ਼ਨ ਸਿੰਘ ਨੰਗਲ, ਪਰਮਿੰਦਰ ਸਿੰਘ ਡੀ.ਟੀ.ਐਫ. ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜਮ ਆਮ ਵਰਗ ਦਾ ਉਹ ਹਿੱਸਾ ਹਨ ਜੋ ਅਪਣੀ ਮਿਹਨਤ ਦੇ ਬਲ ਬੂਤੇ ਨੌਕਰੀਆਂ ਹਾਸਲ ਕਰਕੇ ਸੇਵਾ ਲਈ ਚੁਣੇ ਜਾਂਦੇ ਹਨ ਅਤੇ ਇਨ੍ਹਾਂ ਦੇ ਦਰਦ ਨੂੰ ਸਮਝਦੇ ਹੋਏ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪਰ ਇੱਥੋਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ , ਪਰ ਸਰਕਾਰ ਹਾਲੇ ਵੀ ਪੁਰਾਣੀ ਪੈਨਸਨ ਲਾਗੂ ਕਰਨ ਬਾਰੇ ਸਲਾਹਾਂ ਕਰ ਰਹੀ ਹੈ । ਇਸ ਮੌਕੇ, ਬੇਅੰਤ ਸਿੰਘ ਹਰਜਿੰਦਰ ਅਨੂਪਗੜ੍ਹ, ਰਾਜਵਿੰਦਰ ਬੈਹਣੀਵਾਲ,
ਜਸਵਿੰਦਰ ਸਿੰਘ ਲੱਲੂਆਣਾ, ਸੁਖਦੀਪ ਸਿੰਘ,ਜਸਵਿੰਦਰ ਸਿੰਘ ਕਾਹਨ, ਸ਼ਿਗਾਰਾ ਸਿੰਘ, ਬਲਕਾਰ ਸਿੰਘ ਜਗਜੀਵਨ ਸਿੰਘ ਹਰਫੂਲ ਸਿੰਘ,, ,ਗੁਰਜੀਤ ਔਲਖ,ਬਲਵਿੰਦਰ ਭੀਖੀ,ਜੁਗਰਾਜ ਭੀਖੀ,ਹਰਦੀਪ ਮੱਤੀ,ਨਵਜੋਸ਼ ਸਪੋਲੀਆ, ਤੇਜਿੰਦਰ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ, ਰਾਜ ਸਿੰਘ, ਵਰਿੰਦਰ ਸਿੰਘ, ਰੁਪਿੰਦਰ ਸਿੰਘ,ਬੂਟਾ ਸਿੰਘ ਇਕਬਾਲ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ,,ਰਾਜੇਸ਼ ਕੁਮਾਰ, ਸੇਵਾ ਸਿੰਘ, ਭੁਪਿੰਦਰ ਸਿੱਧੂ,ਲਖਵੀਰ ਸਿੰਘ,ਵਰਿੰਦਰ ਸਿੰਘ, ਤਰਵਿੰਦਰ ਸਿੰਘ ਇਕਬਾਲ ਸਿੰਘ, ਮੈਡਮ ਰੇਨੂੰ ਬਾਲਾ,ਜਸਵੰਤ ਕੌਰ,ਪਲਵੀਰ ਕੌਰ ,ਅਮਨਦੀਪ ਕੌਰ ,ਅਮਨਪ੍ਰੀਤ ਕੌਰ, ਖੁਸ਼ਵਿੰਦਰ ਕੌਰ ਸਾਥੀ ਹਾਜ਼ਰ ਸਨ।ਇਸ ਮੌਕੇ ਸਰਕਾਰ ਦੇ ਲਾਰਿਆਂ ਦੀ ਪੰਡ ਵੀ ਫੂਕੀ ਗਈ।