ਸਮੂਹ ਵਰਗਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦੇਣ ਦੀ ਲੋੜ:- ਮੋਰਚਾ ਆਗੂ
ਲਹਿਰਾ ਮੁਹੱਬਤ: 28 ਸਤੰਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਸ਼ਹੀਦ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ ਥਰਮਲ ਦੇ ਮੁੱਖ ਗੇਟ ਤੇ ਮਨਾਇਆ ਗਿਆ।(MOREPIC1)
ਇਸ ਸਮੇਂ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜੀਵਨ ਫਲਸਫ਼ੇ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਵਿਚਾਰ ਸੀ ਕਿ ਸੱਤਾ ਦੀ ਵਾਂਗਡੋਰ ਗੋਰੇ ਅੰਗਰੇਜਾਂ ਦੇ ਹੱਥੋਂ ਖੋਹਕੇ ਕਾਲੇ ਅੰਗਰੇਜਾਂ ਦੇ ਹੱਥ ਦੇਣ ਨਾਲ ਆਜ਼ਾਦੀ ਨਹੀਂ ਮਿਲੇਗੀ। ਓਦੋਂ ਤੱਕ ਅਸਲੀ ਆਜ਼ਾਦੀ ਨਹੀਂ ਮਿਲੇਗੀ ਜਦੋਂ ਤੱਕ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਰਾਜਨੀਤਕ ਅਤੇ ਆਰਥਿਕ ਗਲਬਾ ਖਤਮ ਨਹੀਂ ਹੁੰਦਾ ਅਤੇ ਜਦੋਂ ਤੱਕ ਦੇਸ ਵਿੱਚ ਪੈਦਾਵਾਰ ਦੇ ਵਸੀਲਿਆਂ ਦੀ ਕਾਣੀ ਵੰਡ ਖਤਮ ਕਰਕੇ ਬਰਾਬਰ ਵੰਡ ਨਹੀਂ ਹੁੰਦੀ ਅਤੇ ਜਦ ਤੱਕ ਅਮੀਰੀ-ਗਰੀਬੀ ਦਾ ਪਾੜਾ ਖਤਮ ਨਹੀਂ ਹੁੰਦਾ ਤਦ ਤੱਕ ਅਸਲੀ ਆਜ਼ਾਦੀ ਨਹੀਂ ਆਵੇਗੀ।(MOREPIC2)
ਆਗੂਆਂ ਨੇ ਕਿਹਾ ਕਿ ਅੱਜ ਦੇਸ ਵਿੱਚ ਦੇਸੀ-ਵਿਦੇਸੀ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਪੁੱਗਦੀ ਹੈ ਦੇਸ ਦੇ ਸਮੂਹ ਮਿਹਨਤਕਸ਼ ਕਿਸਾਨ-ਮਜ਼ਦੂਰ-ਮੁਲਾਜ਼ਮ-ਠੇਕਾ ਮੁਲਾਜ਼ਮ ਕਾਰਪੋਰੇਟੀ ਲੁੱਟ ਦੀ ਮਾਰ ਹੇਠ ਹਨ,ਦੇਸ ਦੇ ਮਿਹਨਤਕਸ਼ ਲੋਕਾਂ ਵੱਲੋਂ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਸਮੂਹ ਲੋਕ ਅਦਾਰਿਆਂ ਨੂੰ ਦੇਸ ਭਾਜਪਾ ਹਕੂਮਤ ਅਤੇ ਸੂਬੇ ਦੀ ਆਪ ਹਕੂਮਤ ਵੱਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਤੋਂ ਖੋਹਕੇ ਦੇਸੀ-ਵਿਦੇਸ਼ੀ ਕਾਰਪੋਰੇਟਰਾਂ ਹਵਾਲੇ ਲੁੱਟ ਕਰਨ ਲਈ ਪਰੋਸਿਆ ਜਾ ਰਿਹਾ ਹੈ।(MOREPIC3)
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ-ਸਾਮਰਾਜਬਾਦ ਮੁਰਦਾਬਾਦ ਦੇ ਨਆਰੇ ਰਾਹੀਂ ਮੁਲਕ ਵਿੱਚੋੰ ਜਗੀਰਦਾਰੀ ਦੇ ਨਾਲ਼-ਨਾਲ਼ ਸਾਮਰਾਜ ਨੂੰ ਖਤਮ ਕਰਨ ਨੂੰ ਅਣਸਰਦੀ ਲੋੜ ਦੱਸਿਆ ਸੀ,ਅੱਜ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਮੁਲ਼ਕ ਦੇ ਮਾਲ-ਖਜ਼ਾਨਿਆਂ ਨੂੰ ਚੂੰਡ ਰਹੀਆਂ ਹਨ,ਭਾਰਤੀ ਦਲਾਲ ਹਾਕਮਾਂ ਵੱਲੋੰ ਸਾਮਰਾਜੀਆਂ ਨਾਲ਼ ਯਾਰੀ ਪੁਗਾਉਂਦੇ ਹੋਏ ਨਿੱਜੀਕਰਨ, ਨਿਗਮੀਕਰਨ, ਉਦਾਰੀਕਰਨ, ਮੁਦਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਨੀਅਤ ਨਾਲ ਜਨਤਕ ਖੇਤਰ ਦੇ ਸਮੂਹ ਅਦਾਰਿਆਂ ਬਿਜਲੀ, ਪਾਣੀ, ਸਿਹਤ, ਸਿੱਖਿਆ, ਟਰਾਂਸਪੋਰਟ, ਰੇਲਵੇ, ਬੈਂਕਾਂ, ਐੱਲ.ਆਈ.ਸੀ., ਹਵਾਈ ਅੱਡੇ, ਹਵਾਈ ਜਹਾਜ਼, ਜੰਗਲ, ਕੋਇਲਾ ਖਾਣਾ, ਸਮੁੰਦਰੀ ਟਾਪੂਆਂ ਅਤੇ ਖੇਤੀ ਖੇਤਰ ਸਮੇਤ ਸਭ ਕੁੱਝ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਹਵਾਲੇ ਕੀਤਾ ਜਾ ਰਿਹਾ ਹੈ,ਜਿਸ ਨਾਲ ਦੇਸ ਦੇ ਸਮੂਹ ਕਿਰਤੀ ਲੋਕਾਂ ਦੇ ਰੁਜ਼ਗਾਰ ਅਤੇ ਸਸਤੀਆਂ ਸੁੱਖ-ਸਹੂਲਤਾਂ ਤੇ ਕੁਹਾੜਾ ਵਾਹਿਆ ਜਾ ਰਿਹਾ ਹੈ ਅਤੇ ਦਿਨੋਂ-ਦਿਨ ਪੱਕੇ ਰੁਜ਼ਗਾਰ ਦੇ ਮੌਕੇ ਘਟਾਏ ਜਾ ਰਹੇ ਹਨ ਅਤੇ ਆਊਟਸੋਰਸ਼ਡ ਠੇਕਾ ਪ੍ਰਣਾਲੀ ਰਾਹੀਂ ਠੇਕਾ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਹਰ ਰੋਜ਼ ਤੇਜ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਦੇਸ ਦੇ ਸਮੂਹ ਕਿਰਤੀ ਲੋਕਾਂ ਦੀ ਜੂਨ ਸੁਧਾਰਨ ਅਤੇ ਅਸਲ ਅਰਥਾਂ ਵਿੱਚ ਆਜ਼ਾਦੀ ਹਾਸਿਲ਼ ਕਰਨ ਲਈ ਅੱਜ ਸਮੂਹ ਕਿਰਤੀ ਵਰਗਾਂ ਨੂੰ ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦਿੰਦੇ ਹੋਏ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦੀ ਸਖ਼ਤ ਜਰੂਰਤ ਹੈ !