ਭਗਤਾ ਭਾਈਕਾ: 23 ਸਤੰਬਰ, ਦੇਸ਼ ਕਲਿੱਕ ਬਿਓਰੋ
ਅੱਜ PSPCLਕੰਟਰੈਕਚੂਅਲ ਵਰਕਰ ਯੁਨੀਅਨ ਪੰਜਾਬ ਦੇ ਬੈਨਰ ਹੇਠ ਭਗਤੇ ਭਾਈਕੇ ਵਿੱਖੇ ਸੈਟਰ ਸਟੋਰ ਦੇ ਕੰਮ ਤੋ ਹਟਾਏ ਗਏ ਕੱਚੇ ਮੁਲਾਜ਼ਮਾਂ ਦੇ ਰੁਜਗਾਰ ਨੂੰ ਬਹਾਲ ਕਰਾਓੁਣ ਲਈ ਐੱਸ ਡੀ ਉ ਦਫਤਰ ਅੱਗੇ ਭਗਤਾ ਭਾਈ ਕਾ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।ਇਸ ਮੋਕੇ ਗੁਰਵਿੰਦਰ ਪੰਨੂ,ਜਸਵਿੰਦਰ ਸਿੰਘ ਤੇ ਖੁਸਦੀਪ ਸਿੰਘ ਨੇ ਕਿਹਾ ਕਿ ਪੱਕੇ ਰੁਜਗਾਰ ਦੀ ਥਾਂ ਸਾਡੇ ਵਰਕਰਾ ਦੀਆ ਛਾਟੀਆ ਕੀਤੀਆ ਜਾ ਰਹੀਆਂ ਜੋ ਸਰਾਸਰ ਧੱਕਾ ਹੈ ਤੇ ਜਦੋ ਤੱਕ ਵਰਕਰਾ ਨੂੰ ਬਹਾਲ ਨਹੀ ਕੀਤਾ ਜਾਦਾ ਓੁਦੋ ਤੱਕ ਸੰਘਰਸ ਜਾਰੀ ਰਹੇਗਾ। ਭਰਾਤਰੀ ਜੱਥੇਬੰਦੀਆਂ ਦੇ ਆਗੂ ਸੀ ਐਚ ਬੀ ਦੇ ਗੁਰਜੰਟ ਸਿੰਘ ਤੇ ਮਲਕੀਤ ਸਿੰਘ ਸ/ ਡ ਨਥਾਣਾ ਦੇ ਜਨਰਲ ਸਕੱਤਰ ਗੁਰਜੀਤ ਸਿੰਘ, ਰਸਪਾਲ ਸਿੰਘ ਤੇ ਜੋਗੀਦਰ ਕੁਮਾਰ ਟੀ ਐਸ ਯੂ ਭੰਗਲ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਐ ਡੀ ਉ ਭਗਤਾ ਵੱਲੋ ਵਰਕਰਾਂ ਦੀ ਛਾਟੀ ਕਰਨ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਦੀ ਨਿੱਜੀਕਰਨ ਦੀ ਨੀਤੀ ਦੇ ਮਾਰੂ ਪ੍ਰਭਾਵਾ ਬਾਰੇ ਸਾਰੇ ਸਾਥੀਆ ਨੂੰ ਜਾਣੂ ਕਰਵਾਇਆ ਤੇ ਸਾਝੇ ਸੰਘਰਸਾ ਦਾ ਸੱਦਾ ਵੀ ਦਿੱਤਾ।
ਆਗੂਆਂ ਨੇ ਭਗਤਾ ਭਾਈ ਕਾ ਦੀ ਮੈਨੇਜਮੈਂਟ ਨੂੰ ਜਲਦ ਤੋਂ ਜਲਦ ਮਸਲੇ ਦਾ ਹੱਲ ਕਰਨ ਲਈ ਕਿਹਾ ਗਿਆ ਤੇ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਗਈ ਕਿ ਕੱਡੇ ਗਏ ਵਰਕਰ ਜਲਦ ਬਹਾਲ ਨਾ ਕੀਤੇ ਜਥੇਬੰਦੀਆਂ ਵਲੋਂ 29 ਤਰੀਕ ਨੂੰ ਵੰਡਾ ਇੱਕਠ ਕਰਕੇ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਚਿਤਾਵਨੀ ਦਿੱਤੀ।