ਮੋਹਾਲੀ: 23 ਸਤੰਬਰ, ਜਸਵੀਰ ਸਿੰਘ ਗੋਸਲ
ਅੱਜ ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ, ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸੰਜੀਵ ਕੁਮਾਰ ਜੀ ਦੀ ਅਗਵਾਈ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਨੂੰ ਮਿਲਿਆ। ਇਸ ਮੀਟਿੰਗ ਵਿੱਚ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪਦ ਉੱਨਤੀਆਂ, ਨਵ ਪਦਉੱਨਤ ਲੈਕਚਰਾਰਾਂ ਦੇ ਵਿਭਾਗੀ ਟੈਸਟ, ਮਾਸਟਰ ਕਾਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਲੈਕਚਰਾਰਾਂ ਦੀਆਂ ਰਿਵਰਸ਼ਨਾਂ, ਲੈਕਚਰਾਰਾਂ ਤੋਂ ਗੈਰ ਵਿੱਦਿਅਕ ਕੰਮ ਲੈ ਜਾਣ ਦੀ ਸਮੱਸਿਆ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਾਡਰ ਤੇ ਪਾਏ ਗਏ ਬੇਲੋੜੇ ਭਾਰ , ਵਿਦੇਸ਼ ਛੁੱਟੀ ਸਮੇਤ ਵਿਭਾਗ ਦੀ ਛੁੱਟੀਆਂ ਸਬੰਧੀ ਨੀਤੀ, ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਪੋਸਟ , ਬਦਲੀਆਂ ਸਬੰਧੀ ਸਮੱਸਿਆਵਾਂ ਅਤੇ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਹਾਈਡ ਕੀਤੀਆਂ ਪੋਸਟਾਂ ਸਬੰਧੀ ਮਸਲਿਆਂ ਤੇ ਚਰਚਾ ਕੀਤੀ ਗਈ । ਸਿੱਖਿਆ ਵਿਭਾਗ ਨੇ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ ।ਇਸ ਮੀਟਿੰਗ ਵਿੱਚ ਸ.ਰਣਬੀਰ ਸਿੰਘ ਸੋਹਲ ਸੂਬਾ ਪ੍ਰੈੱਸ ਸਕੱਤਰ, ਲੈਕਚਰਾਰ ਅਮਰੀਕ ਸਿੰਘ ਆਦਿ ਹਾਜ਼ਰ ਸਨ।