ਮੋਹਾਲੀ: 6 ਸਤੰਬਰ,ਜਸਵੀਰ ਸਿੰਘ ਗੋਸਲ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ‘ਤੇ ਰੋਕ ਦੇ ਮੁੱਦੇ ਤੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੂਬਾ ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਹੋਈ .ਜਿਸ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਦੇਰੀ ਦਾ ਗੰਭੀਰ ਨੋਟਿਸ ਲਿਆ ਗਿਆ।
ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਕਿ ਤਨਖਾਹ ਹੀ ਕਰਮਚਾਰੀ ਦੀ ਆਮਦਨ ਦਾ ਇੱਕਲਾ ਸਾਧਨ ਹੁੰਦਾ ਹੈ ਇਸਦੇ ਲੇਟ ਹੋਣ ਨਾਲ ਘਰੇਲੂ ਰਸੋਈ ਤੋ ਇਲਾਵਾ ਬੱਚਿਆਂ ਦੀਆਂ ਫੀਸਾਂ, ਬਜੁਰਗਾਂ ਅਤੇ ਆਪਣੀ ਰੈਗੁਲਰ ਦੀ ਦਵਾਈ ਦੇ ਖਰਚੇ ਅਤੇ ਘਰ ਬਣਾਉਣ ਵਾਹਨ ਦੀਆਂ ਕਿਸ਼ਤਾਂ ਦਾ ਮਾਸਿਕ ਖਰਚਾ ਹੁੰਦਾ ਹੈ। ਇਸ ਲਈ ਤਨਖਾਹ ਲੇਟ ਹੋਣ ਨਾਲ ਕਰਮਚਾਰੀ ਮਾਨਸਿਕ ਤਨਾਅ ਵਿੱਚ ਚਲਾ ਜਾਂਦਾ ਹੈ ।
ਬਲਰਾਜ ਸਿੰਘ ਬਾਜਵਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਬਠਿੰਡਾ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਤਨਖਾਹ ਰੋਕ ਕੇ ਕਰਮਚਾਰੀਆਂ ਦੇ ਉੱਪਰ ਡੀ.ਏ, ਪੇੰਡੂ ਅਤੇ ਬਾਰਡਰ ਭੱਤੇ ਨਾ ਮੰਗਣ ਦਾ ਮਾਨਸਿਕ ਦਬਾਅ ਬਣਾ ਰਹੀ ਹੈ ।
ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਤਨਖਾਹਾਂ ਵਿੱਚ ਦੇਰੀ ਕਰਕੇ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਸਾਡਾ ਖਜਾਨਾ ਅਜੇ ਸੰਕਟ ਵਿੱਚ ਹੈ, ਕਰਮਚਾਰੀ ਪੇ ਕਮਿਸ਼ਨ ਦਾ ਬਕਾਇਆ ਅਤੇ ਹੋਰ ਵਿੱਤੀ ਮੰਗਾਂ ਨੂੰ ਭੁੱਲ ਜਾਣ। ਜਦ ਕਿ ਚੋਣਾਂ ਤੋ ਪਹਿਲਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੇ ਆਪਣੀ ਐਕਸਾਈਜ ,ਰੇਤ ਅਤੇ ਮੀਡੀਆ ਆਦਿ ਹੋਰ ਨਵੀਆਂ ਨੀਤੀਆਂ ਰਾਹੀ ਖਜਾਨਾ ਜਲਦੀ ਭਰ ਲੈਣ ਦੇ ਵੋਟ ਲੁਭਾਓ ਵਾਅਦੇ ਕੀਤੇ ਸਨ ਪਰ ਹਕੀਕਤ ਹੈ ਕਿ ਪੰਜ ਮਹੀਨਿਆਂ ਬਾਅਦ ਪੰਜਾਬ ਦੇ ਕਰਮਚਾਰੀ ਤਨਖਾਹਾਂ ਨੂੰ ਵੀ ਤਰਸ ਰਹੇ ਹਨ ਜਦਕਿ ਗੁਆਂਢੀ ਰਾਜ ਡੀ.ਏ ਦੀਆਂ ਦੋ ਤਿੰਨ ਕਿਸ਼ਤਾਂ ਵੱਧ ਲੈ ਰਹੇ ਹਨ। ਇਸ ਮੌਕੇ ਹਾਜਰ ਆਗੂਆਂ ਨੇ ਸਰਕਾਰ ਨੂੰ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਚੇਤਾਵਨੀ ਦਿੱਤੀ ਹੈ ਨਹੀ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।ਇਸ ਸਮੇਂ ਅਵਤਾਰ ਸਿੰਘ ਰੋਪੜ, ਜਤਿੰਦਰਪਾਲ ਸਿੰਘ, ਜਤਿੰਦਰ ਸਿੰਘ ਮਸਾਣੀਆਂ, ਪਰਮਿੰਦਰ ਸਿੰਘ , ਨੈਬ ਸਿੰਘ, ਕੁਲਵਿੰਦਰ ਸਿੰਘ, ਗੁਰਬੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ ।