ਮੋਹਾਲੀ: 6 ਸਤੰਬਰ, ਜਸਵੀਰ ਸਿੰਘ ਗੋਸਲ
ਲੈਕਚਰਾਰ ਯੂਨੀਅਨ ਅਤੇ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਪੁਰੇ ਪੰਜਾਬ ਅਤੇ ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ ਵਿੱਚ ਲੈਕਚਰਾਰ/ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਨੇ ਕਾਲੇ ਬਿੱਲੇ ਅਤੇ ਸਰਕਾਰ ਦੇ ਪੁਤਲੇ ਅਤੇ ਨਾਦਿਰਸ਼ਾਹੀ ਵਿਭਾਗੀ ਪ੍ਰੀਖਿਆ ਵਰਗੇ ਪੱਤਰ ਸਾੜ ਕੇ ਆਪਣਾ ਰੋਸ਼ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ।
ਪ੍ਰੈਸ ਨੋਟ ਜਾਰੀ ਕਰਦਿਆਂ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀ.ਮੀਤ ਪ੍ਰਧਾਨ ਕਮ ਜਿਲ੍ਹਾ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਅਧਿਆਪਕ ਸਨਮਾਨ ਵਿਰੋਧੀ ਵਿਭਾਗੀ ਪ੍ਰੀਖਿਆ ਦਾ ਪੱਤਰ ਵਾਪਿਸ ਲਿਆ ਜਾਵੇ ਅਤੇ ਪੰਜਾਬ ਦੇ 550 ਸਕੂਲ ਪ੍ਰਿੰਸੀਪਲਾਂ ਤੋ ਸੱਖਣੇ ਹਨ ਅਤੇ ਸਕੂਲ ਮੁੱਖੀ ਤੋ ਬਿਨਾਂ ਚੰਗੇਰੀ ਗੁਣਾਂਤਮਕ ਸਿੱਖਿਆ ਅਸੰਭਵ ਹੈ। ਇਸ ਲਈ 23 ਸਾਲਾਂ ਤੋ ਤਰੱਕੀ ਉਡੀਕ ਰਹੇ ਲੈਕਚਰਾਰਾਂ ਦੀ ਬਤੌਰ ਪ੍ਰਿੰਸੀਪਲ ਤਰੱਕੀ ਤੁਰੰਤ ਕੀਤੀ ਜਾਵੇ , ਡੀ.ਏ ਦੀਆਂ ਕਿਸ਼ਤਾਂ ,ਪੇਂਡੂ ਭੱਤਾ ਅਤੇ ਬਾਰਡਰ ਭੱਤੇ ਦੀ ਬਹਾਲੀ ਦੀ ਮੰਗ ਕੀਤੀ ਗਈ ।
ਅਮਨ ਸ਼ਰਮਾ ਨੇ ਦੱਸਿਆ ਕਿ ਸਟੇਟ ਬਾਡੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਸਿੱਖਿਆ ਵਿਭਾਗ ਨੇ ਵਿਭਾਗੀ ਪ੍ਰੀਖਿਆ ਦਾ ਪੱਤਰ ਵਾਪਿਸ ਨਾ ਲਿਆ ਤਾਂ 18 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿੱਚ ਵਿਸ਼ਾਲ ਸੂਬਾ ਰੋਸ਼ ਧਰਨਾ ਦਿੱਤਾ ਜਾਵੇਗਾ । ਅੱਜ ਅੰਮ੍ਰਿਤਸਰ ਦੇ ਸੋਹੀਆਂ ਕਲਾਂ, ਨੋਸ਼ਿਹਰਾ, ਗੁਮਾਨਪੁਰਾ, ਭੰਗਾਲੀ, ਹਰੜ ਝੀਤਾ ਕਲਾਂ ਤਲਵੰਡੀ ਨਾਹਰ ਫਤਾਹਪੁਰ ਟਰਪਈ ਆਦਿ ਬਹੁਤ ਸਕੂਲਾਂ ਵਿੱਚ ਰੋਸ਼ ਵਜੋ ਕਾਲੇ ਬਿੱਲੇ ਲਗਾਏ ਅਤੇ ਸਰਕਾਰ ਦੇ ਪੁੱਤਲੇ ਫੂਕੇ।ਇਹਨਾਂ ਰੋਸ਼ ਪ੍ਰਦਰਸ਼ਣਾ ਅਮਨ ਸ਼ਰਮਾ ਅਸ਼ਵਨੀ ਅਵਸ਼ਥੀ, ਸਾਹਿਬਰਣਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਬੀਰ ਸਿੰਘ ,ਹਰਪ੍ਰੀਤ ਸਿੰਘ, ਦੀਪਕ ਸ਼ਰਮਾ, ਰਾਜਨ ਗੁਪਤਾ ,ਹਰਪਾਲ ਸਿੰਘ,ਗੋਪੀ ਚੰਦ,ਅਮਨਪ੍ਰੀਤ ਸਿੰਘ ,ਰਮੇਸ਼ ਧਵਨ ਆਦਿ ਅਧਿਆਪਕ ਆਗੂ ਸ਼ਾਮਿਲ ਹੋਏ ।