Hindi English Wednesday, 30 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਰੁਜ਼ਗਾਰ/ਕਾਰੋਬਾਰ

More News

ਓ.ਡੀ.ਐੱਲ. ਦੇ ਪੈਡਿੰਗ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਲਈ ਮੂਲ ਭਰਤੀ ਦੇ ਲਾਭ ਬਹਾਲ ਕਰਨ ਦੀ ਮੰਗ

Updated on Monday, September 05, 2022 15:58 PM IST

~ ਓ.ਡੀ.ਐੱਲ. ਅਤੇ 180 ਈ.ਟੀ.ਟੀ. ਦਾ ਮਸਲਾ ਹੱਲ ਨਾ ਹੋਣ 'ਤੇ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗੀ 'ਇਨਸਾਫ ਰੈਲੀ'
 
~ ਡੀ.ਟੀ.ਐੱਫ. ਅਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਭੇਜੇ "ਸੰਘਰਸ਼ ਦੇ ਨੋਟਿਸ"
 
ਦਲਜੀਤ ਕੌਰ ਭਵਾਨੀਗੜ੍ਹ 
 
ਸੰਗਰੂਰ, 5 ਸਤੰਬਰ, 2022: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਨੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਮੇਘ ਰਾਜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਡੀ ਐਮ ਐੱਫ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਕੁਲਤਰਨਜੀਤ ਸਿੰਘ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਓ ਡੀ ਐਲ ਅਤੇ 180 ਈ ਟੀ ਟੀ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਨ ਦਾ ਮੰਗ ਪੱਤਰ ਅਤੇ ਸੰਘਰਸ਼ ਦਾ ਨੋਟਿਸ ਸੌਂਪਿਆ ਅਤੇ ਇਹਨਾਂ ਦੋਵੇਂ ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ "ਇਨਸਾਫ ਰੈਲੀ" ਦਾ ਐਲਾਨ ਵੀ ਕੀਤਾ ਗਿਆ।
 
ਇਸ ਮੌਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਖਜ਼ਾਨਚੀ ਗੁਰਜੀਤ ਸ਼ਰਮਾ ਅਤੇ ਕਮਲ ਘੋੜੇਨਾਬ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ 7654, 3442 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਕ੍ਰਮਵਾਰ ਸਾਲ 2014, 2016, 2017 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ, ਪ੍ਰੰਤੂ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤਕ ਰੈਗੂਲਰ ਨਹੀਂ ਕੀਤਾ ਗਿਆ ਹੈ ਜਦਕਿ ਕਈ ਭਰਤੀਆਂ ਦੇ ਸੈਂਕੜੇ ਓ.ਡੀ.ਐੱਲ. ਅਧਿਆਪਕ ਰੈਗੂਲਰ ਵੀ ਹੋ ਚੁੱਕੇ ਹਨ, ਹਜਾਰਾਂ ਓ.ਡੀ.ਐੱਲ. ਅਧਿਆਪਕਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਹੈ ਅਤੇ ਸਾਲ 2019 ਵਿੱਚ ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ। ਬੇਇਨਸਾਫ਼ੀ ਦੀ ਸਿਖਰ ਕਰਦਿਆਂ ਨਿਯਮਾਂ ਤੋਂ ਉੱਲਟ ਮਈ 2021 ਵਿੱਚ ਇਨ੍ਹਾਂ ਅਧਿਆਪਕਾਂ ਉੱਪਰ ਮੁੜ ਤੋਂ ਪਰਖ ਸਮਾਂ ਅਤੇ ਨਵਾਂ ਤਨਖਾਹ ਸਕੇਲ ਮੁੜ ਦਿੱਤਾ ਗਿਆ। ਇਹਨਾਂ ਦੋਨੋਂ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਕਈ ਸਾਲਾਂ ਤੋਂ ਹੋ ਰਹੀ ਘੋਰ ਬੇਇਨਸਾਫ਼ੀ ਅਤੇ ਪੱਖਪਾਤ ਵਾਲੇ ਸਮਝਦੇ ਹੋਏ, ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਹੁਣ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਸੰਘਰਸ਼ ਦੀ ਅਗਲੀ ਕੜੀ ਤਹਿਤ 13 ਸਤੰਬਰ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਸੰਘਰਸ਼ ਦਾ ਨੋਟਿਸ ਸੌਂਪਿਆ ਜਾਵੇਗਾ। 
 
ਇਸ ਮੌਕੇ ਸੁਖਵਿੰਦਰ ਸੁੱਖ, ਰਮਨ ਗੋਇਲ, ਰਾਜ ਸੈਣੀ, ਲਖਵਿੰਦਰ ਚੀਮਾ, ਮਿਨਾਕਸ਼ੀ ਮੈਡਮ, ਪਰਮਿੰਦਰ ਕੌਰ, ਸ਼ੈਂਕੀ ਮੈਡਮ ਸੁਨਾਮ, ਹਰਵਿੰਦਰ ਸਿੰਘ ਸੰਗਰੂਰ, ਮਨਦੀਪ ਸਿੰਘ, ਹਰਵਿੰਦਰ ਸਿੰਘ ਝਨੇੜੀ, ਹਨੀਸ਼ ਸੰਗਰੂਰ, ਰੂਬਲਪ੍ਰੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਤਨਖਾਹਾਂ ਕੱਟਣ ਦੇ ਰੋਸ ਵਜੋਂ ਜਨਤਕ ਜਥੇਬੰਦੀਆਂ ਨੇ  ਸੰਗਰੂਰ -1 ਬਲਾਕ ਦੇ ਬੀ.ਪੀ.ਈ.ਓ. ਦੀ ਅਰਥੀ ਸਾੜੀ

: ਤਨਖਾਹਾਂ ਕੱਟਣ ਦੇ ਰੋਸ ਵਜੋਂ ਜਨਤਕ ਜਥੇਬੰਦੀਆਂ ਨੇ ਸੰਗਰੂਰ -1 ਬਲਾਕ ਦੇ ਬੀ.ਪੀ.ਈ.ਓ. ਦੀ ਅਰਥੀ ਸਾੜੀ

RBI ਦੀ ਵੱਡੀ ਕਾਰਵਾਈ, ਇਸ ਬੈਂਕ ’ਚੋਂ ਪੈਸਾ ਨਹੀਂ ਕਢਵਾ ਸਕਣਗੇ ਗ੍ਰਾਹਕ

: RBI ਦੀ ਵੱਡੀ ਕਾਰਵਾਈ, ਇਸ ਬੈਂਕ ’ਚੋਂ ਪੈਸਾ ਨਹੀਂ ਕਢਵਾ ਸਕਣਗੇ ਗ੍ਰਾਹਕ

RBI ਵੱਲੋਂ ਪਹਿਲਾਂ ਵਾਲੀ ਰੈਪੋ ਬਰਕਰਾਰ, ਕਰਜ਼ੇ ਨਹੀਂ ਹੋਣਗੇ ਮਹਿੰਗੇ ਤੇ ਨਾ ਹੀ ਵਧੇਗੀ EMI

: RBI ਵੱਲੋਂ ਪਹਿਲਾਂ ਵਾਲੀ ਰੈਪੋ ਬਰਕਰਾਰ, ਕਰਜ਼ੇ ਨਹੀਂ ਹੋਣਗੇ ਮਹਿੰਗੇ ਤੇ ਨਾ ਹੀ ਵਧੇਗੀ EMI

ਪੰਜਾਬ ‘ਚ ਨੌਜਵਾਨਾਂ ਨੂੰ ਘਰ ਬੈਠਿਆਂ ਹੀ ਮਿਲੇਗੀ ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ

: ਪੰਜਾਬ ‘ਚ ਨੌਜਵਾਨਾਂ ਨੂੰ ਘਰ ਬੈਠਿਆਂ ਹੀ ਮਿਲੇਗੀ ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ

ਸਰਕਾਰੀ ਨੌਕਰੀਆਂ : DSSSB ਨੇ ਕੱਢੀਆਂ 1499 ਵੱਖ-ਵੱਖ ਅਸਾਮੀਆਂ

: ਸਰਕਾਰੀ ਨੌਕਰੀਆਂ : DSSSB ਨੇ ਕੱਢੀਆਂ 1499 ਵੱਖ-ਵੱਖ ਅਸਾਮੀਆਂ

ਕੇਂਦਰੀ ਕਰਮਚਾਰੀਆਂ ਦੇ ਡੀ ਏ ‘ਚ 4 ਫੀਸਦੀ ਦਾ ਵਾਧਾ

: ਕੇਂਦਰੀ ਕਰਮਚਾਰੀਆਂ ਦੇ ਡੀ ਏ ‘ਚ 4 ਫੀਸਦੀ ਦਾ ਵਾਧਾ

ਸਿੱਖਿਆ ਵਿਭਾਗ ਵੱਲੋਂ ਪੇਅ ਫਿਕਸੇਸ਼ਨ ਵਿੱਚ ਦੇਰੀ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ

: ਸਿੱਖਿਆ ਵਿਭਾਗ ਵੱਲੋਂ ਪੇਅ ਫਿਕਸੇਸ਼ਨ ਵਿੱਚ ਦੇਰੀ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ

ਪੰਜਾਬ ਦੇ ਵੱਖ-ਵੱਖ ਵਿਭਾਗਾਂ ‘ਚ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ

: ਪੰਜਾਬ ਦੇ ਵੱਖ-ਵੱਖ ਵਿਭਾਗਾਂ ‘ਚ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ

ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਦੇ ਮਜਦੂਰਾਂ ਦਾ ਰੁਜਗਾਰ ਬਹਾਲੀ ਲਈ ਦਿਨ-ਰਾਤ ਦਾ ਧਰਨਾ ਦੂਜੇ ਦਿਨ 'ਚ ਦਾਖਲ

: ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਦੇ ਮਜਦੂਰਾਂ ਦਾ ਰੁਜਗਾਰ ਬਹਾਲੀ ਲਈ ਦਿਨ-ਰਾਤ ਦਾ ਧਰਨਾ ਦੂਜੇ ਦਿਨ 'ਚ ਦਾਖਲ

ਪੰਜਾਬ ਸਰਕਾਰ ਨੇ ਕੱਢੀਆਂ ਅਸਾਮੀਆਂ, ਆਖਰੀ ਮਿਤੀ 25 ਫਰਵਰੀ

: ਪੰਜਾਬ ਸਰਕਾਰ ਨੇ ਕੱਢੀਆਂ ਅਸਾਮੀਆਂ, ਆਖਰੀ ਮਿਤੀ 25 ਫਰਵਰੀ

X