ਚੰਡੀਗੜ੍ਹ: 30 ਅਗਸਤ, ਦੇਸ਼ ਕਲਿੱਕ ਬਿਓਰੋ
ਕੱਲ੍ਹ ਮਿਤੀ 29/08/2022 ਨੂੰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ (6505)ਦੀ ਮੀਟਿੰਗ 180 ਈ.ਟੀ.ਟੀ. ਅਧਿਆਪਕਾਂ ਅਤੇ ਓ ਡੀ ਐੱਲ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਸੰਬੰਧੀ ਸਮਾਣਾ ਦੇ ਸਤੀ ਮਾਤਾ ਮੰਦਰ ਪਾਰਕ ਵਿੱਚ ਕੀਤੀ ਗਈ ।
ਇਸ ਦੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ, ਗੁਰਵੀਰ ਟੋਡਰਪੁਰ ਨੇ ਦੱਸਿਆ ਕਿ ਡੀ ਟੀ ਐੱਫ ਪੰਜਾਬ ,ਓ.ਡੀ.ਐਲ. ਅਧਿਆਪਕ ਯੂਨੀਅਨ ਅਤੇ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ (6505) ਵੱਲੋਂ ਪਿਛਲੇ ਦਿਨੀਂ 180 ਈ.ਟੀ.ਟੀ. ਅਧਿਆਪਕਾਂ ਤੇ ਜ਼ਬਰੀ ਥੋਪੇ ਕੇਂਦਰੀ ਪੇ ਸਕੇਲ ਰੱਦ ਕਰਵਾਉਣ ਅਤੇ 3442 ਤੇ 7654 ਭਰਤੀਆਂ ਵਿੱਚੋ ਓ.ਡੀ.ਐੱਲ ਅਧਿਆਪਕਾਂ ਦੇ 12 ਸਾਲਾਂ ਤੋਂ ਰੈਗੂਲਰ ਆਰਡਰ ਜ਼ਾਰੀ ਕਰਵਾਉਣ ਸੰਬੰਧੀ ਸਾਂਝੇ ਤੌਰ ਤੇ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਸੀ, ਜਿਸ ਤਹਿਤ 1 ਤੇ 2 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਪ੍ਰਾਇਮਰੀ ਤੇ ਸੈਕੰਡਰੀ) ਰਾਹੀ ਸਿੱਖਿਆ ਮੰਤਰੀ ਪੰਜਾਬ ਨੂੰ ਸੰਘਰਸ਼ ਦੇ ਚਿਤਾਵਨੀ ਪੱਤਰ ਭੇਜਣ ਤੇ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਇਨਸਾਫ਼ ਰੈਲੀ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ।
ਮੀਟਿੰਗ ਵਿੱਚ ਹਾਜ਼ਰ ਮੈੰਬਰਾਂ ਵੱਲੋਂ ਉਪਰੋਕਤ ਪ੍ਰੋਗਰਾਮਾਂ ਵਿੱਚ ਅਧਿਆਪਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਹਰ ਇੱਕ ਅਧਿਆਪਕ ਤੱਕ ਪਹੁੰਚ ਕਰਕੇ ਤਿਆਰੀ ਕਰ ਵਚਨਬੱਧਤਾ ਪ੍ਰਗਟਾਈ ਤਾਂ ਜੋ ਲੰਮੇ ਸਮੇਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋਏ ਰਹੇ ਅਧਿਆਪਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ ।ਇਸ ਸਮੇਂ ਮੀਟਿੰਗ ਵਿੱਚ ਗੁਰਪ੍ਰੀਤ ਸਿੱਧੂ ,ਗੁਰਵੀਰ ਟੋਡਰਪੁਰ ,ਭੀਮ ਸਿੰਘ ,ਗੁਰਪ੍ਰੀਤ ਸੇਖੋਂ ,ਹਰਵਿੰਦਰ ਪਹਾੜਪੁਰ,ਦੀਪਕ ਕੁਮਾਰ,ਰਾਜਵਿੰਦਰ ਕਤਬਨਪੁਰ,ਗੁਰਜੀਤ ਕਾਦਰਾਬਾਦ,ਜਗਤਾਰ ਬੌਬੀ,ਸਤਨਾਮ ਦੁੱਲੜ,ਸਤਵੰਤ ਸਿੰਘ ,ਹਰਪ੍ਰੀਤ ਸਿੰਘ ,ਸੰਦੀਪ ਸ਼ਰਮਾਂ,ਬਲਵੰਤ ਧਨੇਠਾ,ਮਨਿੰਦਰ ਤਲਵੰਡੀ,ਅਵਤਾਰ ਸਿੰਘ ਤੇ ਰਾਮ ਨਿਵਾਸ ਅਾਦਿ ਅਧਿਆਪਕ ਸ਼ਾਮਲ ਹੋਏ।