ਨਵੀਂ ਦਿੱਲੀ: 29 ਅਗਸਤ, ਦੇਸ਼ ਕਲਿੱਕ ਬਿਓਰੋ,
ਭਗਵਾਨ ਕ੍ਰਿਸ਼ਨ ਦੀ ਮੂਰਤੀ ਦੇ ਵਿਸਰਜਨ ਦੌਰਾਨ ਡੀਐਨਡੀ ਫਲਾਈਓਵਰ ਦੇ ਹੇਠਾਂ ਯਮੁਨਾ ਨਦੀ ਵਿੱਚ ਡੁੱਬਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਦਿੱਲੀ ਪੁਲਿਸ ਮੁਤਾਬਕ ਵਿਸਰਜਨ ਤੋਂ ਬਾਅਦ ਮੂਰਤੀ ਨਦੀ ਦੇ ਵਿਚਕਾਰ ਫਸ ਗਈ, ਜਿਸ ਤੋਂ ਬਾਅਦ ਨੌਜਵਾਨ ਨਦੀ ਵਿਚ ਦਾਖ਼ਲ ਹੋਏ ਤੇ ਉਨ੍ਹਾਂ ਵਿਚੋਂ ਸਿਰਫ ਇਕ ਹੀ ਵਾਪਸ ਆਉਣ ਵਿੱਚ ਕਾਮਯਾਬ ਰਿਹਾ।ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਦੀ 'ਚੋਂ ਬਰਾਮਦ ਕਰ ਲਿਆ ਗਿਆ ਹੈ । ਸਾਰੇ ਮ੍ਰਿਤਕ ਨੌਜਵਾਨ ਗਰੇਟਰ ਨੋਇਡਾ ਦੇ ਪਿੰਡ ਸਲਾਰਪੁਰ ਦੇ ਰਹਿਣ ਵਾਲੇ ਸਨ।