ਮੋਦੀ ਜੀ ਮੈਂ ਖੁਲ੍ਹੇਆਮ ਦਿੱਲੀ ‘ਚ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਉਣਾ ਹੈ
ਨਵੀਂ ਦਿੱਲੀ,21 ਅਗਸਤ,ਦੇਸ਼ ਕਲਿਕ ਬਿਊਰੋ :
ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਹੈ। ਸਿਸੋਦੀਆ ਨੇ ਲਿਖਿਆ ਕਿ ਤੁਹਾਡੇ ਸਾਰੇ ਛਾਪੇ ਫ਼ੇਲ੍ਹ ਹੋ ਗਏ ਹਨ, ਕੁਝ ਵੀ ਨਹੀਂ ਮਿਲਿਆ, ਇਕ ਪੈਸੇ ਦੀ ਵੀ ਹੇਰਾ-ਫੇਰੀ ਨਹੀਂ ਹੋਈ, ਹੁਣ ਤੁਸੀਂ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ ਕਿ ਸਿਸੋਦੀਆ ਨਹੀਂ ਲੱਭ ਰਿਹਾ। ਇਹ ਕੀ ਡਰਾਮੇਬਾਜ਼ੀ ਹੈ ਮੋਦੀ ਜੀ।ਮੈਂ ਖੁਲੇਆਮ ਦਿੱਲੀ ਵਿੱਚ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਉਣਾ ਹੈ। ਤੁਹਾਨੂੰ ਮੈਂ ਲੱਭ ਨਹੀਂ ਰਿਹਾ।ਜ਼ਿਕਰਯੋਗ ਹੈ ਕਿ ਸੀਬੀਆਈ ਨੇ ਅੱਜ ਐਤਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ ਸਿਸੋਦੀਆ ਤੋਂ ਇਲਾਵਾ 13 ਹੋਰਾਂ ਖਿਲਾਫ ਵੀ ਸਰਕੂਲਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।