ਨਵੀਂ ਦਿੱਲੀ, 24 ਜੁਲਾਈ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਇੱਕ 34 ਸਾਲਾ ਵਿਅਕਤੀ ਜਿਸਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ, ਦਾ ਰਾਸ਼ਟਰੀ ਰਾਜਧਾਨੀ ਵਿੱਚ ਮੌਕੀਪੌਕਸ ਵਾਇਰਸ ਦਾ ਪਹਿਲਾ ਮਾਮਲਾ ਪਾਜ਼ੇਟਿਵ ਪਾਇਆ ਗਿਆ ਹੈ।
ਮਰੀਜ਼ ਨੂੰ ਮੌਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲਗਭਗ ਤਿੰਨ ਦਿਨ ਪਹਿਲਾਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਸੂਤਰਾਂ ਦੇ ਅਨੁਸਾਰ, ਉਸ ਦੇ ਨਮੂਨੇ ਸ਼ਨੀਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ) ਪੁਣੇ ਨੂੰ ਭੇਜੇ ਗਏ ਸਨ ਜੋ ਪਾਜ਼ੇਟਿਵ ਨਿਕਲੇ।
ਇਸ ਦੇ ਨਾਲ, ਭਾਰਤ ਵਿੱਚ ਕੁੱਲ ਮਿਲਾ ਕੇ ਮੌਕੀਪੌਕਸ ਦੀ ਗਿਣਤੀ ਚਾਰ ਹੋ ਗਈ ਹੈ।
ਸ਼ਨੀਵਾਰ ਨੂੰ, ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਮੌਕੀਪੌਕਸ ਦੇ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਵਜੋਂ ਘੋਸ਼ਿਤ ਕੀਤਾ ਹੈ।