ਨਵੀਂ ਦਿੱਲੀ/3 ਜੂਨ/ਦੇਸ਼ ਕਲਿਕ ਬਿਊਰੋ:
ਦੋ ਦਿਨ ਪਹਿਲਾਂ ਰਾਜਸਥਾਨ ਵਿੱਚ ਗੈਂਗ ਵਾਰ ਵਿੱਚ ਜ਼ਖ਼ਮੀ ਹੋਏ ਭੋਪਾਲ ਦੇ ਫ਼ਰਾਰ ਗੈਂਗਸਟਰ ਮੁਖਤਾਰ ਮਲਿਕ ਦੀ ਮੌਤ ਹੋ ਗਈ ਹੈ। ਜ਼ਖਮੀ ਹਾਲਤ ‘ਚ ਮਿਲਣ 'ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ। ਪੁਲਸ ਨੇ ਮੁਖਤਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ।ਅੱਜ ਸ਼ੁੱਕਰਵਾਰ ਸਵੇਰੇ 10 ਵਜੇ ਉਸ ਦੀ ਮੌਤ ਹੋ ਗਈ। ਉਸ ਖ਼ਿਲਾਫ਼ ਕਈ ਥਾਣਿਆਂ ਵਿੱਚ 58 ਗੰਭੀਰ ਕੇਸ ਦਰਜ ਹਨ।ਡੀਐਸਪੀ ਗਿਰਧਰ ਸਿੰਘ ਨੇ ਦੱਸਿਆ ਕਿ ਮੁਖਤਾਰ ਮਲਿਕ ਨਦੀ ਤੋਂ ਕਰੀਬ 1 ਕਿਲੋਮੀਟਰ ਦੂਰ ਜੰਗਲ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਮੁਖਤਾਰ ਦੀ ਰਾਜਸਥਾਨ ਦੇ ਬੰਟੀ ਗੈਂਗ ਨਾਲ ਗੈਂਗ ਵਾਰ ਚੱਲ ਰਹੀ ਸੀ। ਭੀਮਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਮੱਛੀਆਂ ਫੜਨ ਨੂੰ ਲੈ ਕੇ ਦੋ ਗਰੋਹਾਂ ਵਿੱਚ ਝਗੜਾ ਹੋ ਗਿਆ। ਦੋਵਾਂ ਗਰੋਹਾਂ ਵਿਚਾਲੇ ਗੋਲੀਬਾਰੀ ਹੋਈ। ਗੈਂਗ ਵਾਰ ਵਿੱਚ ਮੁਖਤਾਰ ਗੈਂਗ ਦਾ ਇੱਕ ਸਰਗਨਾ ਮਾਰਿਆ ਗਿਆ ਸੀ। ਇਸ ਦੇ ਨਾਲ ਹੀ ਮੁਖਤਾਰ ਸਮੇਤ ਉਸ ਦਾ ਸੱਜਾ ਹੱਥ ਵਿੱਕੀ ਵਾਹਿਦ ਜ਼ਖਮੀ ਹੋ ਗਿਆ ਸੀ।