ਗੁਰੂਗ੍ਰਾਮ, 3 ਮਾਰਚ (ਦੇਸ਼ ਕਲਿੱਕ ਬਿਓਰੋ)-
ਦਿੱਲੀ-ਜੈਪੁਰ ਐਕਸਪ੍ਰੈਸ ਵੇਅ ‘ਤੇ ਅੱਜ ਤੜਕਸਾਰ ਹੋਏ ਇੱਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਨੋਲਾ ਪਿੰਡ ਨੇੜੇ ਸੇਲੇਰੀਓ ਕਾਰ ਅਤੇ ਟਰੱਕ ਵਿਚਕਾਰ ਤੜਕੇ ਕਰੀਬ 3 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਪੰਜ ਪੀੜਤ, ਸਾਰੇ ਪੁਰਸ਼, ਰਾਜਸਥਾਨ ਵੱਲ ਜਾ ਰਹੇ ਸਨ। ਕਾਰ ਦੇ ਰਜਿਸਟ੍ਰੇਸ਼ਨ ਵੇਰਵਿਆਂ ਅਨੁਸਾਰ ਉਹ ਰਾਜਸਥਾਨ ਦੇ ਰਹਿਣ ਵਾਲੇ ਸਨ।