ਕਿਹਾ ਕਿ ਭਾਵੇਂ ਗ੍ਰਿਫਤਾਰ ਹੋ ਜਾਵਾਂ ਪਰ ਚੰਨੀ ਵਾਂਗ ਰੋਵਾਂਗਾ ਨਹੀਂ
ਚੰਡੀਗੜ੍ਹ/23 ਜਨਵਰੀ/ਦੇਸ਼ ਕਲਿਕ ਬਿਊਰੋ:
ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਸਬੰਧੀ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਈਡੀ ਜਾਂ ਫਿਰ ਭਾਵੇਂ ਕੋਈ ਹੋਰ ਏਜੰਸੀ ਛਾਪੇ ਮਾਰ ਲਵੇ ਪਰ ਉਹ ਨਾ ਡਰਨਗੇ ਅਤੇ ਨਾ ਹੀ ਚੰਨੀ ਵਾਂਗ ਬਖ਼ਲਾਉਣਗੇ। ਜੇ ਉਹ ਕੁਝ ਗਲਤ ਨਹੀਂ ਕਰਦੇ ਤਾਂ ਡਰ ਕਿਸ ਗੱਲ ਦਾ ਸੀ। ਭਾਵੇਂ ਉਹ ਗ੍ਰਿਫਤਾਰ ਹੋ ਜਾਵੇ ਪਰ ਉਹ ਸੀਐ. ਚੰਨੀ ਵਾਂਗ ਰੋਵੇਗਾ ਨਹੀਂ।ਦੱਸ ਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਚੰਨੀ ਦੇ ਰਿਸ਼ਤੇਦਾਰ ਅਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਾਂਗਰਸ ਨੇਤਾ ਦੀ ਇਮਾਨਦਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ 'ਆਪ' ਨੇਤਾ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਕਰਨਗੇ।