ਨਵੀਂ ਦਿੱਲੀ, 20 ਜਨਵਰੀ (ਏਜੰਸੀ)-
ਰਾਸ਼ਟਰੀ ਰਾਜਧਾਨੀ ਦੇ ਜਗਤਪੁਰੀ ਇਲਾਕੇ 'ਚ ਦੋ ਨਸ਼ੇੜੀਆਂ ਨੇ ਗੁੱਸੇ 'ਚ ਆ ਕੇ ਬੱਸ ਕੰਡਕਟਰ ਦੀ ਹੱਤਿਆ ਕਰ ਦਿੱਤੀ, ਉਸ ਦੇ ਬਟੂਏ 'ਚੋਂ ਸਿਰਫ਼ 250 ਰੁਪਏ ਮਿਲੇ ਹਨ।
ਇਹ ਘਟਨਾ ਉਦੋਂ ਵਾਪਰੀ ਜਦੋਂ ਬੱਸ ਕੰਡਕਟਰ, ਜਿਸ ਦੀ ਪਛਾਣ ਦੀਪਕ ਵਜੋਂ ਹੋਈ, ਗੱਡੀ ਵਿੱਚ ਸੌਂ ਰਿਹਾ ਸੀ।
ਮੁਲਜ਼ਮਾਂ ਦੀ ਪਛਾਣ ਫ਼ੈਜ਼ ਰਹਿਮਾਨ ਅਤੇ ਮੁਹੰਮਦ ਫ਼ਰਾਜ਼ ਵਜੋਂ ਹੋਈ ਹੈ।
ਦੋਵਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ 5,000 ਰੁਪਏ ਦੀ ਲੋੜ ਸੀ। ਉਨ੍ਹਾਂ ਨੇ ਦੀਪਕ ਨੂੰ ਬੱਸ ਦੇ ਅੰਦਰ ਸੁੱਤੇ ਹੋਏ ਦੇਖਿਆ ਅਤੇ ਉਸ ਨੂੰ ਲੁੱਟਣ ਦੀ ਸਾਜ਼ਿਸ਼ ਰਚੀ ਪਰ ਦੀਪਕ ਕੋਲ ਸਿਰਫ 250 ਰੁਪਏ ਹੋਣ ਕਾਰਨ ਉਨ੍ਹਾਂ ਨੇ ਗੁੱਸੇ 'ਚ ਆ ਕੇ ਉਸ 'ਤੇ ਬੇਰਹਿਮੀ ਨਾਲ ਚਾਕੂ ਮਾਰ ਦਿੱਤਾ, ਜਿਸ ਨਾਲ ਦੀਪਕ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਡਿੱਗ ਗਿਆ।
ਘਟਨਾ ਦੇ ਇਕ ਦਿਨ ਬਾਅਦ ਲੋਕਾਂ ਨੇ ਦੀਪਕ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਮਿਲੀ ਅਤੇ ਪੁਲਸ ਨੂੰ ਬੁਲਾਇਆ।
ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਇਸ ਦੀ ਜਾਂਚ ਲਈ ਟੀਮ ਬਣਾਈ ਗਈ ਸੀ।
ਸੀਸੀਟੀਵੀ ਫੁਟੇਜ ਦੀ ਜਾਂਚ ਕਰਨ 'ਤੇ, ਪੁਲਿਸ ਨੇ ਕਤਲ ਵਾਲੀ ਜਗ੍ਹਾ ਦੇ ਨੇੜੇ ਦੋ ਸ਼ੱਕੀ ਵਿਅਕਤੀ ਪਾਏ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
"ਆਖ਼ਰਕਾਰ ਇੱਕ ਖਾਸ ਸੂਹ ਦੇ ਆਧਾਰ 'ਤੇ ਦੋਵੇਂ ਮੁਲਜ਼ਮ ਫੜੇ ਗਏ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਮਝਦੇ ਸਨ ਕਿ ਦੀਪਕ ਕੋਲ 5,000 ਰੁਪਏ ਸਨ ਪਰ ਜਦੋਂ ਉਨ੍ਹਾਂ ਨੂੰ ਸਿਰਫ਼ 250 ਰੁਪਏ ਮਿਲੇ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ, ਪੁਲਿਸ ਅਧਿਕਾਰੀ ਨੇ ਕਿਹਾ।
ਪੁਲਿਸ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਲੋੜੀਂਦਾ ਨਹੀਂ ਹੈ, ਦੇ ਬਾਅਦ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੁਲਿਸ ਵੱਲੋਂ ਅਗਲੇ ਹਫ਼ਤੇ ਤੱਕ ਇਸ ਸਬੰਧ ਵਿੱਚ ਚਾਰਜਸ਼ੀਟ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ।