ਨਵੀਂ ਦਿੱਲੀ: 5 ਦਸੰਬਰ, ਦੇਸ਼ ਕਲਿੱਕ ਬਿਓਰੋ
ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਰਕਾਰੀ ਸਕੂਲ ਵਰਸਿਜ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿਆਸੀ ਬਹਿਸ ਭਖੀ ਹੋਈ ਹੈ। ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਹਾਲੀ ਵਿੱਚ ਚੱਲ ਰਹੇ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਸੀ। ਜਿਸ ਦੀ ਭਾਜੀ ਮੋੜਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਗੈਸਟ ਟੀਚਰਾਂ ਦੇ ਚੱਲ ਰਹੇ ਪ੍ਰਦਰਸ਼ਨ ਪਹੁੰਚੇ ।ਅਧਿਆਪਕਾਂ ਵੱਲੋਂ ਇਹ ਧਰਨਾ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਜਿੱਥੇ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ।ਉਨ੍ਹਾਂ ਨੇ ਟਵੀਟ ਕਰਕੇ ਕੇਜਰੀਵਾਲ ਨੂੰ ਪੁੱਛਿਆ ਕਿ 2015 ਵਿੱਚ ਤੁਸੀਂ ਆਪਣੇ ਮੈਨੀਫੈਸਟੋ ਵਿੱਚ 8 ਲੱਖ ਨੌਕਰੀਆਂ ਅਤੇ 20 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਪੁੱਛਿਆ ਕਿ ਉਹ ਨੌਕਰੀਆਂ ਤੇ ਕਾਲਜ ਕਿੱਥੇ ਹਨ। ਤੁਹਾਡੀਆਂ ਫੇਲ੍ਹ ਹੋਈਆਂ ਗਰੰਟੀਆਂ ਦੇ ਉਲਟ ਤੁਸੀਂ ਦਿੱਲੀ ਵਿੱਚ ਸਿਰਫ 440 ਨੋਕਰੀਆਂ ਦਿੱਤੀਆਂ ਜਦੋਂ ਕਿ ਦਿੱਲੀ ਵਿੱਚ ਪਿਛਲੇ 5 ਸਾਲਾਂ ਦੌਰਾਨ 5 ਗੁਣਾਂ ਬੇਰੁਜ਼ਗਾਰੀ ਵਧੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ : ਭਗਵੰਤ ਮਾਨ
ਉਨ੍ਹਾਂ ਅੱਗੇ ਕਿਹਾ ਕਿ 2015 ਵਿੱਚ ਦਿੱਲੀ ਵਿੱਚ 12515 ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਸਨ ਅਤੇ 2021 ਵਿੱਚ 19960 ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹਨ। ਜਦੋਂ ਕਿ ਦਿੱਲੀ ਸਰਕਾਰ ਖਾਲੀ ਆਸਾਮੀਆਂ ਨੂੰ ਗੈਸਟ ਅਧਿਆਪਕਾਂ ਰਾਹੀਂ ਭਰ ਰਹੀ ਹੈ।
(advt53)