ਨਵੀਂ ਦਿੱਲੀ/3 ਦਸੰਬਰ/ਦੇਸ਼ ਕਲਿਕ ਬਿਊਰੋ:
ਨਵਜੋਤ ਸਿੱਧੂ,ਰਾਜਾ ਵੜਿੰਗ ਅਤੇ ਹਰੀਸ਼ ਚੌਧਰੀ, ਸਿੱਧੂ ਮੂਸੇਵਾਲਾ ਨਾਲ ਦਿੱਲੀ ਪਹੁੰਚੇ। ਜਿੱਥੇ ਮੂਸੇਵਾਲਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।ਰਾਹੁਲ ਗਾਂਧੀ ਨੇ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਜਦੋਂ ਚਾਹੁਣ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਸਿੱਧੂ ਮੂਸੇਵਾਲਾ ਦੀ ਚੰਗੀ ਫੈਨ ਫਾਲੋਇੰਗ ਹੈ, ਜਿਸ ਦਾ ਫਾਇਦਾ ਉਠਾਉਣ ਲਈ ਮੂਸੇਵਾਲਾ ਨੂੰ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਾਹੀਂ ਕਾਂਗਰਸ ਵਿੱਚ ਲਿਆਂਦਾ ਗਿਆ ਹੈ। ਮੂਸੇਵਾਲਾ ਨੇ ਬਠਿੰਡਾ ਅਤੇ ਮਾਨਸਾ ਵਿੱਚ ਕਾਂਗਰਸ ਦੀ ਚੋਣ ਸਿਆਸਤ ਵਿੱਚ ਸਰਗਰਮ ਹੋਣ ਵਿੱਚ ਦਿਲਚਸਪੀ ਦਿਖਾਈ ਹੈ।
ਸਿੱਧੂ ਮੂਸੇਵਾਲਾ ਪਹਿਲਾਂ ਹੀ ਰਾਜਨੀਤੀ ਵਿੱਚ ਆਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਉਹ ਮਾਨਸਾ ਤੋਂ ਕਾਂਗਰਸ ਲਈ ਚੋਣ ਲੜ ਸਕਦੇ ਹਨ। ਬਾਕੀ ਪੰਜਾਬ ਵਿੱਚ ਕਾਂਗਰਸ ਉਸ ਤੋਂ ਪ੍ਰਚਾਰ ਕਰਾਵੇਗੀ। ਉਸ ਦੀ ਮਾਤਾ ਚਰਨ ਕੌਰ ਵੀ ਪਿੰਡ ਦੀ ਸਰਪੰਚ ਹੈ। ਮੂਸੇਵਾਲਾ ਦੇ ਕਾਂਗਰਸ ਨਾਲ ਪਹਿਲਾਂ ਵੀ ਨੇੜਲੇ ਸਬੰਧ ਰਹੇ ਹਨ। ਭਾਵੇਂ ਉਸ ਕੋਲ ਕੋਈ ਸਿਆਸੀ ਤਜਰਬਾ ਨਹੀਂ ਹੈ, ਪਰ ਮੂਸੇਵਾਲਾ ਦੀ ਪੰਜਾਬ ਅਤੇ ਖਾਸ ਕਰਕੇ ਮਾਲਵੇ ਵਿਚ ਚੰਗੀ ਪਕੜ ਹੈ।