ਚੰਡੀਗੜ੍ਹ/2 ਦਸੰਬਰ/ਦੇਸ਼ ਕਲਿਕ ਬਿਊਰੋ:
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ‘ਆਪ’ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ। ਹਾਲਾਂਕਿ ਹੁਣ ਸ਼ਾਇਦ ਉਹ ਨਹੀਂ ਆਉਣਗੇ। ਉਹ ਸ਼ਾਇਦ ਕਾਂਗਰਸ ਵਿੱਚ ਨਾ ਰਹਿਣ। ਕੇਜਰੀਵਾਲ ਨੇ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਹੋਣ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ।
ਕੇਜਰੀਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿੱਧੂ ਅਜੇ ਵੀ ਕਾਂਗਰਸ ਛੱਡਣ ਲਈ ਤਿਆਰ ਹਨ। ਕੇਜਰੀਵਾਲ ਦਾ ਇਹ ਦਾਅਵਾ ਉਨ੍ਹਾਂ ਚਰਚਾਵਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ 'ਚ ਅਕਸਰ ਸਿੱਧੂ ਬਾਰੇ ਕਿਆਸਅਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ। ਸਿੱਧੂ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚੇਤਾਵਨੀ ਵੀ ਦੇ ਚੁੱਕੇ ਹਨ।