ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 03 ਨਵੰਬਰ, 2021: ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਬਲਦੇਵ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਜਿੰਦਰ ਦੀਪ ਸਿੰਘ ਵਾਲਾ, ਬਲਕਰਨ ਬਰਾੜ ਤੇ ਰੁਲਦੂ ਸਿੰਘ ਮਾਨਸਾ ਨੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਹੋਈਆਂ ਜ਼ਿਮਨੀ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਲੋਕ ਕਿਸਾਨ ਅੰਦੋਲਨ ਦੇ ਨਾਲ ਚੱਟਾਨ ਵਾਂਗ ਡਟ ਕੇ ਖੜ੍ਹੇ ਹਨ। ਹੁਣ ਬੀਜੇਪੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ।
ਇਸ ਮੌਕੇ ਵਾਰਿਸ ਭਰਾਵਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਿਕਰੀ ਬਾਰਡਰ ਦੀ ਸਟੇਜ ਤੋਂ ਬੋਲਦਿਆਂ ਕਿਹਾ ਹੈ ਕੀ ਉਹ ਸਿੱਧਾ ਕੈਨੇਡਾ ਤੋਂ ਕਿਸਾਨੀ ਯੋਧਿਆਂ ਦੇ ਦਰਸ਼ਨ ਕਰਨ ਲਈ ਆਏ ਹਨ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਥਾਂ ਥਾਂ ਪ੍ਰਚਾਰ ਕਰਨਗੇ।
ਇਸ ਮੌਕੇ ਹਰਿਆਣਾ ਦੇ ਕਿਸਾਨ ਚੌਧਰੀ ਫ਼ਤਹਿ ਸਿੰਘ ਤੇ ਗੋਪੀ ਰਾਮ ਦੀ ਬਰਸੀ ਮਨਾਈ ਗਈ ਜੋ ਕਿ ਕਿਸਾਨੀ ਅੰਦੋਲਨ ਲੜਦਿਆਂ ਹਰਿਆਣਾ ਦੇ ਵਿੱਚ ਸ਼ਹੀਦ ਹੋ ਗਏ ਸਨ।ਇਸ ਮੌਕੇ ਪਰਗਟ ਤਲਵੰਡੀ ਤੇ ਸੰਪੂਰਨ ਚੂੰਘਾਂ ਨੇ ਆਏ ਹੋਏ ਜਥਿਆਂ ਦਾ ਧੰਨਵਾਦ ਕਮੇਟੀ ਵੱਲੋਂ ਕੀਤਾ ਗਿਆ।
ਇਸ ਮੌਕੇ ਵਾਰਿਸ ਭਰਾਵਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪਰਸ਼ੋਤਮ ਗਿੱਲ, ਅਮਰੀਕ ਫਫੜੇ ਭਾਈਕੇ, ਜਸਬੀਰ ਕੌਰ ਨੱਤ, ਹਰਪ੍ਰੀਤ ਝਬੇਲਵਾਲੀ, ਜਸਪਾਲ ਕਲਾਲ ਮਾਜਰਾ, ਬਾਪੂ ਭਜਨ ਸਿੰਘ, ਬਲਵਿੰਦਰ ਗੰਗਾ, ਕਾਲਾ ਸਿੰਘ ਪੇਦਨੀ, ਚੌਧਰੀ ਜੀਆ ਲਾਲ, ਤਜਿੰਦਰ ਰਤੀਆ, ਕੁਲਦੀਪ ਢਾਂਡਾ ਆਦਿ ਨੇ ਸੰਬੋਧਨ ਕੀਤਾ।