Hindi English Wednesday, 30 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਦਿੱਲੀ

More News

ਹਕੂਮਤ ਦੀ ਹਰ ਚੁਣੌਤੀ ਨੂੰ ਸਿਦਕ ਤੇ ਸਿਰੜ ਨਾਲ ਕਬੂਲਾਂਗੇ, ਦਿੱਲੀ ਮੋਰਚੇ ਖਾਲੀ ਨਹੀਂ ਕਰਾਂਗੇ: ਕਿਸਾਨ ਆਗੂ

Updated on Sunday, October 31, 2021 19:11 PM IST
 
ਅਸੀਂ ਕਿਸੇ ਜ਼ਬਰ ਤੋਂ ਡਰ ਕੇ ਦਿੱਲੀ ਮੋਰਚੇ ਖਾਲੀ ਨਹੀਂ ਕਰਨੇ; ਟਿਕਰੀ ਦੀ ਘਟਨਾ ਨੇ ਸਾਨੂੰ ਚੌਕਸ ਕੀਤਾ
 
ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਪੀੜ੍ਹਤਾ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਰੱਦ; ਕਿਸਾਨ ਆਗੂ 
 
ਕਾਂਗਰਸੀ ਆਗੂ ਮੋਰਚਾ ਲੀਡਰਸ਼ਿਪ ਨੂੰ ਨਸੀਹਤਾਂ ਦੇਣੀਆਂ ਬੰਦ ਕਰਨ; ਅੰਦੋਲਨ ਬਾਰੇ ਫੈਸਲੇ ਖੁਦ ਲਵਾਂਗੇ: ਕਿਸਾਨ ਆਗੂ 
 
ਦਲਜੀਤ ਕੌਰ ਭਵਾਨੀਗੜ੍ਹ
 
ਚੰਡੀਗੜ੍ਹ, 31 ਅਕਤੂਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 108 ਥਾਵਾਂ 'ਤੇ ਲਾਏ ਪੱਕੇ-ਧਰਨੇ ਅੱਜ 396ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।
(MOREPIC1)
 
ਅੱਜ ਬੁਲਾਰਿਆਂ ਨੇ ਟਿਕਰੀ ਬਾਰਡਰ ਦੇ ਰਸਤੇ ਖੋਲ੍ਹਣ ਦੇ ਘਟਨਾਕਰਮ ਬਾਰੇ ਵਿਸਥਾਰ ਵਿੱਚ ਦੱਸਿਆ। ਆਗੂਆਂ ਨੇ ਕਿਹਾ ਕਿ ਆਮ ਕੰਮਕਾਜੀ ਲੋਕਾਂ ਦੀ ਸਹੂਲਤ ਲਈ ਪੰਜ ਫੁੱਟ ਚੌੜਾ ਰਸਤਾ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਿਆ ਕਰੇਗਾ। ਅਸੀਂ ਕਿਸੇ ਕਿਸਮ ਦੇ ਜਬਰ ਤੋਂ ਡਰ ਕੇ ਦਿੱਲੀ ਮੋਰਚੇ ਖਾਲੀ ਨਹੀਂ ਕਰਨ ਲੱਗੇ। ਸਰਕਾਰ ਜਿੰਨਾ ਚਿਰ ਮਰਜੀ ਸਾਡਾ ਸਿਰੜ, ਸਿਦਕ ਤੇ ਸਬਰ ਪਰਖ ਲਵੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਮੋਰਚਿਆਂ 'ਤੇ ਡਟੇ ਰਹਾਂਗੇ।
 
ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਧਰਨਿਆਂ 'ਚ ਸਮੂਹ ਕਿਸਾਨਾਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਪੀੜ੍ਹਤ ਕਿਸਾਨਾਂ ਲਈ ਐਲਾਨੇ ਮੁਆਵਜ਼ੇ ਵਿਰੁੱਧ ਮਤਾ ਪਾਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਆਗੂਆਂ ਨੇ ਕਿਹਾ ਕਿ 32% ਤੱਕ ਨੁਕਸਾਨ, 33-75% ਅਤੇ ਉਸ ਤੋਂ ਵੱਧ ਨੁਕਸਾਨ ਲਈ ਕ੍ਰਮਵਾਰ ਸਿਰਫ 2000 ਰੁਪਏ, 5400 ਅਤੇ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਅਪਮਾਨਜਨਕ ਐਲਾਨ ਕੀਤਾ ਹੈ। 
 
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਪ੍ਰਤੀ ਏਕੜ 60000 ਰੁਪਏ ਤੋਂ ਵਧੇਰੇ ਖਰਚਾ ਹੋਇਆ ਹੈ। ਐਲਾਨੀ ਗਈ ਰਕਮ ਨਾਲ ਤਾਂ ਇਕੱਲੇ ਕੀਟ- ਨਾਸ਼ਕਾਂ ਦੇ ਖਰਚੇ ਦੀ ਵੀ ਪੂਰਤੀ ਨਹੀਂ ਹੁੰਦੀ। ਅਸੀਂ ਇਸ ਮੁਆਵਜ਼ੇ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ 60000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦੇ ਹਾਂ।
 
 
ਬੁਲਾਰਿਆਂ ਨੇ ਅੱਜ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਵੱਲੋਂ ਕਿਸਾਨਾਂ ਨੂੰ ਦਿੱਤੀ ਨਸੀਹਤ ਦੀ ਨਿਖੇਧੀ ਕੀਤੀ। ਬਿੱਟੂ ਨੇ ਕਿਹਾ ਸੀ ਕਿ ਰਸਤੇ ਖੁੱਲਣ ਤੋਂ ਬਾਅਦ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨ। 
 
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਗਿਆਰਾਂ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਖੁਦ ਫੈਸਲਾ ਕਰੇਗੀ ਕਿ ਕਦੋਂ ਕਿਵੇਂ ਦਿੱਲੀ ਵੱਲ ਮਾਰਚ ਕਰਨਾ ਹੈ। ਅਸੀਂ ਆਪਣੇ ਫੈਸਲੇ ਅੰਦੋਲਨ ਵਿੱਚ ਸ਼ਾਮਲ ਜਥੇਬੰਦੀਆਂ ਦੀ ਸਲਾਹ ਅਨੁਸਾਰ ਕਰਦੇ ਹਾਂ, ਕਿਸੇ ਸਿਆਸੀ ਨੇਤਾ ਦੇ ਕਹਿਣ 'ਤੇ ਨਹੀਂ। ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਸਿਰਫ ਪਾਖੰਡ ਕਰਦੀਆਂ ਹਨ ਅਤੇ ਚੋਣਾਂ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਬਿਆਨ ਦਿੰਦੀਆਂ ਹਨ। ਕਿਸਾਨ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

ਵੀਡੀਓ

ਹੋਰ
Have something to say? Post your comment
ਦਿੱਲੀ: ਫੈਕਟਰੀ ‘ਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਛੇ ਜ਼ਖਮੀ

: ਦਿੱਲੀ: ਫੈਕਟਰੀ ‘ਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਛੇ ਜ਼ਖਮੀ

ਦਿੱਲੀ ‘ਚ ਪਾਣੀ ਸੰਕਟ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

: ਦਿੱਲੀ ‘ਚ ਪਾਣੀ ਸੰਕਟ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

ਸੱਤਾ ਦਾ ਲਾਲਚ ਨਹੀਂ, ਲੋਕ ਸੇਵਾ ਹੀ ਉਦੇਸ਼ ਹੈ: ਗੁਰਮੀਤ ਖੁੱਡੀਆਂ

: ਸੱਤਾ ਦਾ ਲਾਲਚ ਨਹੀਂ, ਲੋਕ ਸੇਵਾ ਹੀ ਉਦੇਸ਼ ਹੈ: ਗੁਰਮੀਤ ਖੁੱਡੀਆਂ

ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਬਾਰੇ ਅਦਾਲਤ ‘ਚ ਅੱਜ ਫਿਰ ਹੋਵੇਗੀ ਸੁਣਵਾਈ

: ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਬਾਰੇ ਅਦਾਲਤ ‘ਚ ਅੱਜ ਫਿਰ ਹੋਵੇਗੀ ਸੁਣਵਾਈ

ਹਾਈਕੋਰਟ ‘ਚ ਅੱਜ ਹੋਵੇਗੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ

: ਹਾਈਕੋਰਟ ‘ਚ ਅੱਜ ਹੋਵੇਗੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਦਿੱਲੀ ਹਾਈਕੋਰਟ 'ਚ ਹੋਵੇਗੀ ਸੁਣਵਾਈ

: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਦਿੱਲੀ ਹਾਈਕੋਰਟ 'ਚ ਹੋਵੇਗੀ ਸੁਣਵਾਈ

ਕੇਜਰੀਵਾਲ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ‘ਚ ਬਹਿਸ ਮੁਕੰਮਲ, ਫੈਸਲਾ ਕਿਸੇ ਵੇਲੇ ਵੀ ਸੰਭਵ

: ਕੇਜਰੀਵਾਲ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ‘ਚ ਬਹਿਸ ਮੁਕੰਮਲ, ਫੈਸਲਾ ਕਿਸੇ ਵੇਲੇ ਵੀ ਸੰਭਵ

ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ

: ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ

ਸੁਪਰੀਮ ਕੋਰਟ ‘ਚ ਅੱਜ ਫਿਰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਸੁਣਵਾਈ

: ਸੁਪਰੀਮ ਕੋਰਟ ‘ਚ ਅੱਜ ਫਿਰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਸੁਣਵਾਈ

ਅਰਵਿੰਦ ਕੇਜਰੀਵਾਲ ਨੂੰ ਅੱਜ ਜ਼ੇਲ੍ਹ ‘ਚ ਨਹੀਂ ਮਿਲ ਸਕੇਗੀ ਪਤਨੀ ਸੁਨੀਤਾ, ਤਿਹਾੜ ਪ੍ਰਸ਼ਾਸਨ ਨੇ ਨਹੀਂ ਦਿੱਤੀ ਇਜਾਜ਼ਤ

: ਅਰਵਿੰਦ ਕੇਜਰੀਵਾਲ ਨੂੰ ਅੱਜ ਜ਼ੇਲ੍ਹ ‘ਚ ਨਹੀਂ ਮਿਲ ਸਕੇਗੀ ਪਤਨੀ ਸੁਨੀਤਾ, ਤਿਹਾੜ ਪ੍ਰਸ਼ਾਸਨ ਨੇ ਨਹੀਂ ਦਿੱਤੀ ਇਜਾਜ਼ਤ

X