ਹਿੰਦੂ ਪਰਿਵਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਫੈਸਲਾ
ਨਵੀਂ ਦਿੱਲੀ: 14 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੁਸਿਹਰੇ ਵਾਲੇ ਦਿਨ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ ਹੁਣ ਅਗਲੇ ਦਿਨ 16 ਅਕਤੂਬਰ ਨੂੰ ਕੀਤੇ ਜਾਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਤਿਓਹਾਰ ਸਾਡੇ ਸਭ ਦੇ ਸਾਂਝੇ ਹਨ ਅਤੇ ਅਸੀਂ ਸਦੀਆਂ ਤੋਂ ਇਹ ਸਾਰੇ ਤਿਓਹਾਰ ਰਲ ਕੇ ਮਨਾਉਂਦੇ ਆ ਰਹੇ ਹਾਂ ਪਰ ਭਾਜਪਾ ਆਗੂਆਂ ਵੱਲੋਂ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸਾਨ ਹਿੰਦੂਆਂ ਦੇ ਤਿਓਹਾਰ ਵਿੱਚ ਵਿਘਨ ਪਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਇਸ ਤਰ੍ਹਾਂ ਭਾਜਪਾ ਲੋਕਾਂ ਵਿੱਚ ਧਰਮ ਦਾ ਨਾਂ ਵਰਤ ਕੇ ਪਾੜਾ ਪਾਉਣਾ ਚਾਹੁੰਦੀ ਹੈ। ਇਸ ਲਈ ਕਿਸਾਨਾਂ ਵੱਲੋਂ ਪੁਤਲੇ ਫੂਕ ਪ੍ਰਦਰਸ਼ਨ 15 ਦੀ ਬਜਾਏ 16 ਅਕਤੂਬਰ ਨੂੰ ਹੋਵੇਗਾ।
ਆਗੂਆਂ ਦਾ ਕਹਿਣਾ ਹੈ ਕਿ ਦੁਸਹਿਰੇ ਦਾ ਤਿਓਹਾਰ ਨੇਕੀ ਦੀ ਬਦੀ ਦੇ ਉਪਰ ਜਿੱਤ ਦੇ ਰੁਪ ਵਿੱਚ ਮਨਾਇਆ ਜਾਂਦਾ ਹੈ ਅਤੇ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਸਾਡੇ ਲਈ ਤਾਂ ਮੋਦੀ ਹੀ ਸਭ ਤੋਂ ਵੱਡਾ ਰਾਵਣ ਹੈ ਇਸ ਲਈ ਦੇਸ਼ ਭਰ ਦੇ ਕਿਸਾਨ 16 ਅਕਤੁਬਰ ਨੂੰ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੇ।